Ludhiana News:  ਪੰਜਾਬ ਵਿੱਚ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ। ਇਸ ਵਿਚਾਲੇ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੀ ਹੈ ਜਿੱਥੇ ਪਤੀ ਨੇ ਪਤਨੀ ਨੂੰ ਅੱਗ ਲਗਾ ਦਿੱਤੀ। ਦਰਅਸਲ ਕਿਹਾ ਦਜਾ ਰਿਹਾ ਹੈ ਕਿ ਪਤੀ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸਨੇ ਪ੍ਰੈੱਸ ਨਾਲ ਵਾਰ ਵੀ ਕੀਤੇ ਹਨ।  ਅੱਗ ਦੀਆਂ ਲਪਟਾਂ ਵਿੱਚ ਘਿਰੀ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਇੱਕ ਸ਼ਰਾਬੀ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਵਾਰ ਕਰ ਦਿੱਤਾ। ਜਦੋਂ ਪਤਨੀ ਨੇ ਆਪਣਾ ਬਚਾਅ ਕੀਤਾ ਤਾਂ ਦੋਸ਼ ਹੈ ਕਿ ਪਤੀ ਨੇ ਉਸ ਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਦਿੰਦਿਆਂ ਮੁਹੱਲਾ ਅਜੀਤ ਨਗਰ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ, ਅੱਗ ਲਗਾ ਦਿੱਤੀ ਅਤੇ ਫਰਾਰ ਹੋ ਗਿਆ।


ਇਹ ਵੀ ਪੜ੍ਹੋ Farmer Protest: ਕਿਸਾਨੀ ਅੰਦੋਲਨ ਦੌਰਾਨ ਪੰਜਾਬ 'ਚ 2 ਦਿਨ ਟੋਲ ਫਰੀ, ਅੱਜ ਭਾਜਪਾ ਆਗੂਆਂ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ 


ਪੀੜਤ ਔਰਤ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਸਫਾਈ ਕਰਮਚਾਰੀ ਹੈ। ਉਸਦਾ ਪਤੀ ਕੋਈ ਕੰਮ ਨਹੀਂ ਕਰਦਾ। ਉਨ੍ਹਾਂ ਦਾ ਵਿਆਹ ਕਰੀਬ 22 ਸਾਲ ਪਹਿਲਾਂ ਹੋਇਆ ਸੀ। ਔਰਤ 6 ਬੇਟੀਆਂ ਦੀ ਮਾਂ ਹੈ। ਹਸਪਤਾਲ ਵਿੱਚ ਦਾਖ਼ਲ ਮਹਿਲਾ ਕਮਲਜੀਤ ਕੌਰ ਦੀ ਪੁੱਤਰੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਨਸ਼ੇ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਅਕਸਰ ਉਸ ਦੀ ਮਾਂ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ। ਕਈ ਵਾਰ ਉਸ ਦੀ ਮਾਂ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ। ਪਰ ਕਈ ਵਾਰ ਉਸਦਾ ਪਿਤਾ ਉਸਨੂੰ ਵਾਪਸ ਲਿਆਉਣ ਲਈ ਮਨਾ ਲੈਂਦਾ ਸੀ।


ਉਹ ਸ਼ੁੱਕਰਵਾਰ ਰਾਤ ਨੂੰ ਕਿਤੇ ਗਿਆ ਹੋਇਆ ਸੀ। ਪਿਤਾ  4-5 ਦਿਨਾਂ ਤੋਂ ਕੰਮ 'ਤੇ ਵੀ ਨਹੀਂ ਜਾ ਰਹੇ ਸਨ। ਦੇਰ ਰਾਤ ਉਹ ਸ਼ਰਾਬ ਪੀ ਕੇ ਘਰ ਆਏ ਅਤੇ ਆਪਣੀ ਮਾਂ ਨਾਲ ਲੜਨ ਲੱਗ ਪਏ।


ਇਹ ਵੀ ਪੜ੍ਹੋPunjab Farmers Protest Live: ਕਿਸਾਨਾਂ ਦੇ ਪ੍ਰਦਰਸ਼ਨ ਲਗਾਤਾਰ ਜਾਰੀ, ਅੱਜ ਪੰਜਾਬ ਦੇ ਵਿੱਚ ਸਾਰੇ ਟੋਲ ਫਰੀ