Ludhiana News: ਬੱਚੇ ਦੀ ਲਾਪਰਵਾਹੀ ਪਈ ਭਾਰੀ-ਕਾਰ `ਚ ਪਿੱਛੇ ਬੈਠੇ 9 ਸਾਲਾ ਬੇਟੇ ਨੇ ਚਲਾ ਦਿੱਤਾ ਗੋਲੀ, ਪਿਤਾ ਦੀ ਹੋਈ ਮੌਤ
Ludhiana News: ਪਿੰਡ ਅਕਾਲਗੜ੍ਹ ਖੁਰਦ ਦਾ ਰਹਿਣ ਵਾਲਾ ਦਲਜੀਤ ਸਿੰਘ ਆਪਣੀ ਪਤਨੀ ਅਤੇ ਪੁੱਤਰ ਨਾਲ ਸਹੁਰੇ ਘਰ ਜਾ ਰਿਹਾ ਸੀ। ਬੇਟਾ ਪਿਛਲੀ ਸੀਟ `ਤੇ ਬੈਠਾ ਸੀ। ਉਹ ਘਰ ਤੋਂ ਥੋੜ੍ਹੀ ਦੂਰ ਹੀ ਪਹੁੰਚਿਆ ਹੀ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਦਲਜੀਤ ਸਿੰਘ ਦੀ ਪਿੱਠ ਵਿੱਚੋਂ ਖੂਨ ਨਿਕਲ ਰਿਹਾ ਸੀ।
Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਇੱਕ ਨੌਂ ਸਾਲਾ ਬੱਚੇ ਵੱਲੋਂ ਚਲਾਈ ਗਈ ਗੋਲੀ ਕਿਸਾਨ ਦਲਜੀਤ ਸਿੰਘ ਉਰਫ਼ ਜੀਤਾ ਦੀ ਪਿੱਠ ਵਿੱਚ ਵੱਜੀ। ਇਹ ਗੋਲੀ ਨਾਭੀ ਕੋਲ ਉਸ ਦੇ ਪੇਟ ਦੇ ਅਗਲੇ ਹਿੱਸੇ ਵਿੱਚ ਜਾ ਵੱਜੀ ਹੈ। ਇਲਾਜ ਦੌਰਾਨ ਕਿਸਾਨ ਦਲਜੀਤ ਸਿੰਘ ਦੀ ਮੌਤ ਹੋ ਗਈ ਹੈ।
ਦਰਅਸਲ ਦਲਜੀਤ ਸਿੰਘ ਆਪਣੀ ਪਤਨੀ ਅਤੇ ਪੁੱਤਰ ਸਮੇਤ ਆਪਣੇ ਸਹੁਰੇ ਘਰ ਜਾ ਰਿਹਾ ਸੀ। ਇਸ ਦੌਰਾਨ ਨੌਂ ਸਾਲਾ ਬੱਚੇ ਵੱਲੋਂ ਗੋਲੀ ਚਲਾ ਦਿੱਤੀ ਗਈ ਅਤੇ ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਦਲਜੀਤ ਸਿੰਘ ਜੀਤਾ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ।
ਉਥੇ ਦਲਜੀਤ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਤੁਰੰਤ ਐਂਬੂਲੈਂਸ 'ਚ ਲੁਧਿਆਣਾ ਭੇਜ ਦਿੱਤਾ ਗਿਆ। ਦਲਜੀਤ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਉਸਦੀ ਹਾਲਤ ਨਾਜ਼ੁਕ ਦੱਸੀ ਜੀ ਰਹੀ ਸੀ ਪਰ ਅਤੇ ਡਾਕਟਰਾਂ ਮੁਤਾਬਿਕ ਉਸ ਨੂੰ ਹੁਣ ਮ੍ਰਿਤਰ ਐਲਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Tomato Price Latest News: ਟਮਾਟਰ ਨੇ ਬਦਲ ਦਿੱਤੀ ਕਰਜ਼ਦਾਰ ਕਿਸਾਨ ਦੀ ਕਿਸਮਤ! 45 ਦਿਨਾਂ 'ਚ ਕਮਾਏ ਕਰੋੜਾਂ ਰੁਪਏ
ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11:30 ਵਜੇ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਨੌਂ ਸਾਲਾ ਪੁੱਤਰ ਸਮੇਤ ਪਿੰਡ ਅਕਾਲਗੜ੍ਹ ਖੁਰਦ ਤੋਂ ਆਪਣੇ ਸਹੁਰੇ ਘਰ ਜਾ ਰਿਹਾ ਸੀ। ਸਾਵਣ ਦੇ ਮਹੀਨੇ ਪਰੰਪਰਾ ਅਨੁਸਾਰ ਸੰਧਾਰਾ ਦੇਣ ਜਾ ਰਿਹਾ ਸੀ। ਉਸ ਦੀ ਪਿਸਤੌਲ ਪਿਛਲੀ ਸੀਟ 'ਤੇ ਬੈਠੇ ਬੇਟੇ 'ਤੇ ਹੱਥ ਲੱਗ ਗਈ। ਸੁਖਵਿੰਦਰ ਸਿੰਘ ਅਨੁਸਾਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਿਸਤੌਲ ਬੰਦ ਸੀ ਜਾਂ ਨਹੀਂ।
ਇਹ ਵੀ ਪੜ੍ਹੋ: Punjab News: BSF ਨੇ ਤਰਨਤਾਰਨ 'ਚ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ, ਖੇਤ 'ਚੋਂ ਹੈਰੋਇਨ ਵੀ ਬਰਾਮਦ
ਕਾਬਲੇਗੌਰ ਹੈ ਕਿ ਪਿਸਤੌਲ ਦਾ ਤਾਲਾ ਲੱਗਿਆ ਹੋਵੇ ਅਤੇ ਬੇਟੇ ਨੇ ਖੇਡਦੇ ਸਮੇਂ ਗਲਤੀ ਨਾਲ ਤਾਲਾ ਖੋਲ੍ਹ ਦਿੱਤਾ ਹੋਵੇ। ਦਲਜੀਤ ਸਿੰਘ ਜੀਤਾ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਪਹੁੰਚਿਆ ਸੀ ਕਿ ਉਸ ਦੇ ਪੁੱਤਰ ਨੇ ਗੋਲੀ ਚਲਾ ਦਿੱਤੀ । ਗੋਲੀ ਪਿੱਠ ਵਿੱਚ ਲੱਗੀ ਅਤੇ ਨਾਭੀ ਦੇ ਕੋਲ ਪੇਟ ਵਿੱਚ ਜਾ ਵੱਜੀ। ਰਾਏਕੋਟ ਦੇ ਡਾਕਟਰ ਗੋਲੀ ਨਹੀਂ ਕੱਢ ਸਕੇ ਅਤੇ ਦਲਜੀਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ।
ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਅਜੇ ਤੱਕ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਪੁਲਿਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਬਿਆਨ ਦਰਜ ਕਰ ਲਏ ਹਨ।