Ludhiana News: MLA ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਡੇਅਰੀ ਸੰਚਾਲਕ; ਗੋਗੀ ਨੇ ਚਲਾਨ ਕੱਟਣ ਵਾਲੇ ਅਫਸਰਾਂ ਦੀ ਲਗਾਈ ਕਲਾਸ
Ludhiana AAP MLA Gurpreet Bassi Gogi News: ਵਿਧਾਇਕ ਗੋਗੀ ਨੇ ਕਿਹਾ ਕਿ ਨਿਗਮ ਅਧਿਕਾਰੀ ਡੇਅਰੀ ਸੰਚਾਲਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਦੇ ਬਿਨਾਂ ਵਜ੍ਹਾ ਚਲਾਨ ਕੀਤੇ ਜਾ ਰਹੇ ਹਨ।
Ludhiana AAP MLA Gurpreet Bassi Gogi News: ਡੇਅਰੀ ਸੰਚਾਲਕਾਂ ਨੇ ਅੱਜ ਲੁਧਿਆਣਾ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ (AAP MLA Gurpreet Bassi Gogi) ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਇਕ ਗੋਗੀ ਨੇ ਰੋਸ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਆਏ ਅਪਰੇਟਰਾਂ ਨਾਲ ਵੀ ਮੁਲਾਕਾਤ ਕੀਤੀ।
ਵਿਧਾਇਕ ਗੋਗੀ ਨੇ ਕਿਹਾ ਕਿ ਨਿਗਮ ਅਧਿਕਾਰੀ ਡੇਅਰੀ ਸੰਚਾਲਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਦੇ ਬਿਨਾਂ ਵਜ੍ਹਾ ਚਲਾਨ ਕੀਤੇ ਜਾ ਰਹੇ ਹਨ। ਅਫਸਰਾਂ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਗਰੀਬਾਂ ਨੂੰ 5-5 ਹਜ਼ਾਰ ਦੇ ਚਲਾਨ ਕਰਵਾਉਣਾ ਕਿੱਥੋਂ ਦਾ ਇਨਸਾਫ ਹੈ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ਉੱਪਰ ਹੀ ਨਗਰ ਨਿਗਮ ਦੇ ਅਫਸਰਾਂ ਨੂੰ ਇਹ ਚਲਾਨ ਵਾਪਿਸ ਲੈਣ ਅਤੇ ਗੋਬਰ ਗੈਸ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।
ਇਹ ਵੀ ਪੜ੍ਹੋ; Punjab News: ਅੰਮ੍ਰਿਤਸਰ 'ਚ BSF ਜਵਾਨਾਂ ਨੂੰ ਮਿਲੀ ਵੱਡੀ ਕਾਮਯਾਬੀ; 5 ਕਰੋੜ ਹੈਰੋਇਨ ਬਰਾਮਦ
ਗੋਗੀ ਨੇ ਕਿਹਾ ਕਿ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਿਗਮ ਦੇ ਅਧਿਕਾਰੀਆਂ ਨੇ ਆਪਣੇ ਵੱਡੇ ਅਫਸਰਾਂ ਨੂੰ ਖੁਸ਼ ਕਰਨ ਲਈ ਗਰੀਬਾਂ ਦੇ ਚਲਾਨ ਕੀਤੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਅਧਿਕਾਰੀਆਂ ਨੇ ਡੇਅਰੀ ਸੰਚਾਲਕਾਂ ਦੇ ਨਾਜਾਇਜ਼ ਚਲਾਨ ਕੱਟੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਦਾਲਤ ਤੋਂ ਸੰਮਨ ਆ ਚੁੱਕੇ ਹਨ, ਜਿਸ ਦਾ ਜਵਾਬ ਉਹ ਅੱਜ ਹੀ ਵਕੀਲ ਰਾਹੀਂ ਦੇਣਗੇ। 5 ਮੈਂਬਰੀ ਟੀਮ ਬਣਾਈ ਗਈ ਹੈ। ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ;Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ
ਡੇਅਰੀ ਦੇ ਡਾਇਰੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਗਲਤੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 2 ਮਹੀਨਿਆਂ ਦੌਰਾਨ ਡੇਅਰੀ ਸੰਚਾਲਕਾਂ ਦੇ 163 ਚਲਾਨ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਜੇਕਰ ਉਹ ਦੁੱਧ ਵਾਲੇ ਗੈਲਨ ਨੂੰ ਪਾਣੀ ਨਾਲ ਧੋਦਾ ਹੈ ਤਾਂ ਉਸ ਦਾ ਵੀ ਚਲਾਨ ਕੀਤਾ ਜਾਂਦਾ ਹੈ। ਜੇਕਰ ਕੋਈ ਬੇਸਹਾਰਾ ਪਸ਼ੂ ਸੜਕ 'ਤੇ ਸ਼ੌਚ ਕਰਦਾ ਹੈ ਤਾਂ ਉਸ ਦੇ ਡੇਅਰੀ ਸੰਚਾਲਕਾਂ ਦੇ ਚਲਾਨ ਵੀ ਕੀਤੇ ਗਏ।
(ਵਿਵੇਕ ਢੱਲ ਦੀ ਰਿਪੋਰਟ)