Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ
Advertisement
Article Detail0/zeephh/zeephh1799944

Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ

Ludhiana Fraud News: ਲੁਧਿਆਣਾ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਵੱਜੀ। 28 ਲੱਖ ਰੁਪਏ ਦੇ ਏਜੰਟ ਨੇ ਜਾਅਲੀ ਵੀਜ਼ਾ ਦੇ ਦਿੱਤਾ। ਪਰਿਵਾਰ ਨੇ ਮਕਾਨ ਗਿਰਵੀ ਰੱਖ ਪੈਸੇ ਦਿੱਤੇ ਸਨ। 

Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ

Ludhiana Fraud News: ਵੱਡੀ ਗਿਣਤੀ ਵਿੱਚ ਲੋਕ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਜਿਨ੍ਹਾਂ ਵਿੱਚੋਂ ਕੁਝ ਨੌਜਵਾਨ ਏਜੰਟਾਂ ਦੀ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ ਜਿੱਥੇ ਪਿਓ ਨੇ ਆਪਣੀ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਮਕਾਨ ਨੂੰ ਗਿਰਵੀ ਰੱਖ 28 ਲੱਖ ਰੁਪਏ ਏਜੰਟ ਨੂੰ ਦਿੱਤੇ ਅਤੇ ਫਿਰ ਧੋਖੇ ਦਾ ਸ਼ਿਕਾਰ ਹੋ ਗਿਆ। ਏਜੰਟ ਨੇ ਜਾਅਲੀ ਵੀਜ਼ਾ ਦਿਖਾ ਕੇ ਪਰਿਵਾਰ ਤੋਂ 28 ਲੱਖ ਰੁਪਏ ਲੈ ਲਏ ਅਤੇ ਪਰਿਵਾਰ ਨੂੰ ਗੁਮਰਾਹ ਕੀਤਾ। 

ਜਿਸ ਦੇ ਲਗਭਗ ਇੱਕ ਸਾਲ ਤੋਂ ਬਾਅਦ ਵੱਖ-ਵੱਖ ਅਫਸਰਾਂ ਦੇ ਦਰਵਾਜ਼ੇ ਖੜਕਾਉਣ ਤੋਂ ਬਾਅਦ ਏਜੰਟ ਖਿਲਾਫ਼ ਐਫ ਆਈ ਆਰ ਦਰਜ ਹੋਈ ਹੈ। ਜਿਸ ਨੂੰ ਲੈ ਕੇ ਜਦੋਂ ਸਾਡੀ ਟੀਮ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪੀੜਤ ਪਰਿਵਾਰ ਨੇ ਵੱਡੇ ਖੁਲਾਸੇ ਕੀਤੇ। ਪਿਤਾ ਨੇ ਦੱਸਿਆ ਕਿ ਆਪਣੇ ਬੇਟੇ ਅਤੇ ਨੂੰਹ ਨੂੰ ਵਿਦੇਸ਼ ਭੇਜਣ ਵਾਸਤੇ ਉਸ ਨੇ ਇੱਕ ਬੈਂਕ ਤੋਂ 18 ਲੱਖ ਰੁਪਏ ਕਰਜ਼ੇ ਲੈ ਸਨ ਅਤੇ 10 ਲੱਖ ਰੁਪਿਆ ਰਿਸ਼ਤੇਦਾਰਾਂ ਤੋਂ ਵਿਆਜ ਉੱਤੇ ਫੜ ਕੇ ਦਿੱਤਾ ਸੀ ਤਾਂ ਜੋ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕੇ।

ਇਹ ਵੀ ਪੜ੍ਹੋ: Punjab News: ਹਲਕਾ ਵਿਧਾਇਕ ਨੇ ਅਧਿਆਪਿਕਾ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ

ਪਰ ਏਜੰਟ ਨੇ ਧੋਖੇ ਨਾਲ ਸਭ ਕੁੱਝ ਖੋਹ ਲਿਆ ਤੇ ਮਜ਼ਬੂਰੀ ਬੱਸ ਕਰਜ਼ੇ ਦੀਆਂ ਕਿਸ਼ਤਾਂ ਭਰ ਰਹੇ ਹਨ। ਜਿੱਥੇ ਪੀੜਤ ਪਰਿਵਾਰ ਨੇ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਹੈ, ਉੱਥੇ ਹੀ ਸਰਕਾਰ ਨੂੰ ਅਜਿਹੇ ਏਜੰਟਾਂ ਉੱਪਰ ਨਕੇਲ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਹੋਰ ਨੋਜਵਾਨਾਂ ਦੇ ਭਵਿੱਖ ਨਾਲ ਨਾ ਖੇਡ ਸਕਣ। ਉਨ੍ਹਾਂ ਨੇ ਕਿਹਾ ਕਿ ਧੋਖੇ ਦਾ ਸ਼ਿਕਾਰ ਨਹੀਂ ਜਦ ਕਿ ਹੋਰ 12 ਲੋਕ ਵੀ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ। 

ਤਕਰੀਬਨ ਇੱਕ ਸਾਲ ਬਾਅਦ  ਮਾਮਲਾ ਦਰਜ ਹੋਇਆ ਹੈ । ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ। ਪੁਲਿਸ ਨੇ ਕਿਹਾ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ । 

ਇਹ ਵੀ ਪੜ੍ਹੋ: Punjab News: ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇੱਕ ਸਵੀਪਰ ਦੀ ਮੌਤ ਮਾਮਲੇ 'ਚ ਲੋਕਾਂ ਦਾ ਫੁੱਟਿਆ ਗੁੱਸਾ, ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

Trending news