Ludhiana News: 9 ਸਾਲਾ ਬੱਚੇ ਹੱਥੋਂ ਬਾਪ ਦੀ ਗਈ ਜਾਨ ਮਾਮਲੇ ਵਿੱਚ ਪਤਨੀ ਦਾ ਬਿਆਨ ਆਇਆ ਸਾਹਮਣੇ
Ludhiana News: ਇਸ ਤੋਂ ਬਾਅਦ ਹੁਣ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਆਗੂ ਦਲਜੀਤ ਸਿੰਘ ਜੀਤਾ ਅਕਾਲਗੜ੍ਹ ਪੁੱਤਰ ਨਾਹਰ ਸਿੰਘ ਵਾਸੀ ਅਕਾਲਗੜ੍ਹ ਖੁਰਦ ਦੀ ਪਤਨੀ ਜਸਮੀਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ।
Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਇੱਕ ਨੌਂ ਸਾਲਾ ਬੱਚੇ ਵੱਲੋਂ ਚਲਾਈ ਗਈ ਗੋਲੀ ਕਿਸਾਨ ਦਲਜੀਤ ਸਿੰਘ ਉਰਫ਼ ਜੀਤਾ ਦੀ ਪਿੱਠ ਵਿੱਚ ਵੱਜੀ। ਇਹ ਗੋਲੀ ਨਾਭੀ ਕੋਲ ਉਸ ਦੇ ਪੇਟ ਦੇ ਅਗਲੇ ਹਿੱਸੇ ਵਿੱਚ ਜਾ ਵੱਜੀ ਹੈ। ਇਲਾਜ ਦੌਰਾਨ ਕਿਸਾਨ ਦਲਜੀਤ ਸਿੰਘ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਹੁਣ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਆਗੂ ਦਲਜੀਤ ਸਿੰਘ ਜੀਤਾ ਅਕਾਲਗੜ੍ਹ ਪੁੱਤਰ ਨਾਹਰ ਸਿੰਘ ਵਾਸੀ ਅਕਾਲਗੜ੍ਹ ਖੁਰਦ ਦੀ ਪਤਨੀ ਜਸਮੀਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ।
ਪਤਨੀ ਜਸਮੀਨ ਕੌਰ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਬੱਚਿਆਂ ਸਮੇਤ 29 ਜੁਲਾਈ ਨੂੰ ਸਵੇਰੇ 11.30 ਵਜੇ ਦੇ ਕਰੀਬ ਆਪਣੀ ਨਣਦ ਨੂੰ ਮਿਲਣ ਲਈ ਉਸ ਦੇ ਸੁਹਰੇ ਪਿੰਡ ਬੌੜੇ(ਨੇੜੇ ਮਾਛੀਵਾੜਾ) ਜਾਣ ਲਈ ਆਪਣੀ ਸਵਿਫਟ ਕਾਰ ’ਚ ਬੈਠ ਕੇ ਤੁਰਨ ਹੀ ਲੱਗੇ ਸੀ ਤਾਂ ਮੇਰੇ ਪਤੀ ਨੇ ਆਪਣੀ ਡਰਾਈਵਰ ਸੀਟ ਦੀ ਪਿਛਲੀ ਜੇਬ ’ਚ ਕਵਰ ਸਮੇਤ ਲਾਇਸੰਸੀ ਪਿਸਟਲ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਆਪਣੀ ਸੀਟ ਤੋਂ ਬੈਠ ਕੇ ਹੀ ਪਿੱਛੇ ਨੂੰ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਨਿੱਕਲਿਆ।
ਇਹ ਵੀ ਪੜ੍ਹੋ: Ludhiana News: ਕਾਰ ਦੀ ਪਿਛਲੀ ਸੀਟ 'ਤੇ ਬੈਠੇ 9 ਸਾਲ ਦੇ ਬੇਟੇ ਨੇ ਚਲਾਈ ਗੋਲੀ, ਪਿਤਾ ਦੀ ਮੌਤ
ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰਾ ਵੱਡਾ ਲੜਕਾ ਰਪਕਰਨ ਸਿੰਘ ਜਦੋਂ ਕਵਰ ਸਮੇਤ ਪਿਸਟਲ ਕੱਢ ਕੇ ਫੜਾਉਣ ਲੱਗਾ ਤਾਂ ਬਦਕਿਸਮਤੀ ਕਵਰ ਦੀ ਬੱਧਰ ਪਿਸਟਲ ਦੇ ਟਰੈਗਰ ‘ਚ ਫਸ ਗਈ ਅਤੇ ਜਿਉਂ ਹੀ ਮੇਰੇ ਪਤੀ ਨੇ ਪਿਸਟਲ ਨੂੰ ਆਪਣੇ ਵੱਲ ਖਿੱਚਿਆ ਤਾਂ ਅਚਾਨਕ ਕਾਰ ਵਿੱਚ ਹੀ ਫਾਇਰ ਹੋ ਗਿਆ, ਗੋਲੀ ਨਿੱਕਲ ਕੇ ਸੀਟ ‘ਚੋਂ ਹੋ ਕੇ ਮੇਰੇ ਪਤੀ ਦੀ ਪਿੱਠ ‘ਚ ਲੱਗੀ ਜਿਸ ਕਾਰਨ ਖੂਨ ਵਹਿਣ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਪ੍ਰੰਤੂ ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਵਿਖੇ ਭੇਜ ਦਿੱਤੇ ਪ੍ਰੰਤੂ ਉਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਮਿ੍ਰਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸ਼ਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab News: ਗੁਰਦਾਸਪੁਰ 'ਚ 12 ਸਾਲਾ ਬੱਚੀ ਨਾਲ ਜਬਰ- ਜਨਾਹ, ਸਕੂਲ ਅਧਿਆਪਕ ਗ੍ਰਿਫ਼ਤਾਰ