Punjab News: ਗੁਰਦਾਸਪੁਰ 'ਚ 12 ਸਾਲਾ ਬੱਚੀ ਨਾਲ ਜਬਰ- ਜਨਾਹ, ਸਕੂਲ ਅਧਿਆਪਕ ਗ੍ਰਿਫ਼ਤਾਰ
Advertisement
Article Detail0/zeephh/zeephh1803658

Punjab News: ਗੁਰਦਾਸਪੁਰ 'ਚ 12 ਸਾਲਾ ਬੱਚੀ ਨਾਲ ਜਬਰ- ਜਨਾਹ, ਸਕੂਲ ਅਧਿਆਪਕ ਗ੍ਰਿਫ਼ਤਾਰ

Gurdaspur Batala Girl Child Rape News: ਸਥਾਨਕ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ। ਫਿਰ ਦੋਸ਼ੀ ਅਧਿਆਪਕ ਖਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

Punjab News: ਗੁਰਦਾਸਪੁਰ 'ਚ 12 ਸਾਲਾ ਬੱਚੀ ਨਾਲ ਜਬਰ- ਜਨਾਹ, ਸਕੂਲ ਅਧਿਆਪਕ ਗ੍ਰਿਫ਼ਤਾਰ

Gurdaspur Batala Girl Child Rape News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਇੱਕ ਨਿੱਜੀ ਸਕੂਲ ਵਿੱਚ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਸਕੂਲ ਦੇ ਅਧਿਆਪਕ 'ਤੇ ਹੀ ਅੰਜਾਮ ਦੇਣ ਦੇ ਦੋਸ਼ ਲੱਗੇ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਥਾਨਕ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ। ਫਿਰ ਦੋਸ਼ੀ ਅਧਿਆਪਕ ਖਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੱਸਿਆ ਗਿਆ ਕਿ ਲੜਕੀ ਸਕੂਲ ਦੇ ਹੋਸਟਲ ਵਿੱਚ ਰਹਿੰਦੀ ਹੈ। ਮੁਲਜ਼ਮਾਂ ਨੇ ਬੀਤੀ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਬਾਰੇ ਪਤਾ ਲੱਗਣ ’ਤੇ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਹੋਸਟਲ ਵਿੱਚ ਜਾ ਕੇ ਜਾਂਚ ਕੀਤੀ। ਮਹਿਲਾ ਪੁਲਿਸ ਨੇ ਪੀੜਤ ਲੜਕੀ ਤੋਂ ਵੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦੋਸ਼ੀ ਅਧਿਆਪਕ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ: Ludhiana News: ਕਾਰ ਦੀ ਪਿਛਲੀ ਸੀਟ 'ਤੇ ਬੈਠੇ 9 ਸਾਲ ਦੇ ਬੇਟੇ ਨੇ ਚਲਾਈ ਗੋਲੀ, ਪਿਤਾ ਦੀ ਹੋਈ ਮੌਤ

ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਦੋਸ਼ੀ ਅਧਿਆਪਕ ਨੇ ਕਿਹਾ ਕਿ ਉਹ ਬੇਕਸੂਰ ਹੈ। ਅਧਿਆਪਕਾ ਨੇ ਕਿਹਾ ਕਿ ਉਸ ਨੂੰ ਗਲਤ ਤਰੀਕੇ ਨਾਲ ਕੇਸ ਵਿੱਚ ਫਸਾਇਆ ਗਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੇ ਸਕੂਲ ਵਿੱਚ ਇੱਕ ਸਹਾਇਕ ਹੈ, ਜੋ ਬੱਚਿਆਂ ਨੂੰ ਗੁੰਮਰਾਹ ਕਰਦਾ ਹੈ ਅਤੇ ਉਸ ਖ਼ਿਲਾਫ਼ ਝੂਠੇ ਬਿਆਨ ਦੇਣ ਲਈ ਕਹਿੰਦਾ ਹੈ। ਮੁਲਜ਼ਮ ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਇਸ ਸਬੰਧੀ ਰਿਕਾਰਡਿੰਗ ਹੈ। 

ਇਹ ਵੀ ਪੜ੍ਹੋ: Punjab News: BSF ਨੇ ਤਰਨਤਾਰਨ 'ਚ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ, ਖੇਤ 'ਚੋਂ ਹੈਰੋਇਨ ਵੀ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੀ ਰਹਿਣ ਵਾਲੀ ਲੜਕੀ ਜਿਸ ਦੀ ਉਮਰ ਕਰੀਬ 12 ਸਾਲ ਹੈ ਅਤੇ ਸਕੂਲ ਦੇ ਹੋਸਟਲ ਵਿੱਚ ਹੀ ਰਹਿੰਦੀ ਸੀ। ਇਸ ਦੌਰਾਨ ਸਕੂਲ ਦੇ ਸਪੁਰਡੈਂਟ ਵੱਲੋਂ ਜਬਰ ਜਨਾਹ ਕੀਤਾ ਗਿਆ। ਲੜਕੀ ਦਾ ਮੈਡੀਕਲ ਕਰਵਾਣ ਮਗਰੋਂ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਸਿਟੀ ਲਲਿਤ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਸੁਪ੍ਰੀਡੈਂਟ ਉੱਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

Trending news