Ludhiana Fire News/ਤਰਸੇਮ ਭਾਰਦਵਾਜ: ਲੁਧਿਆਣਾ ਪੱਖੋਵਾਲ ਰੋਡ ਉੱਪਰ ਬਣੀ ਬਹੁਮੰਜ਼ਲੀ ਐਚ ਡੀ ਐਫ ਸੀ ਬੈਂਕ ਦੀ ਇਮਾਰਤ ਦੀ ਉੱਪਰਲੀ ਮੰਜ਼ਿਲ ਉੱਪਰ ਪਏ ਜਨਰੇਟਰਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲਗਣ ਦਾ ਕਾਰਨ ਹਾਲੇ ਤਕ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ਜਿਸ ਨਾਲ ਬਿਜਲੀ ਦਾ ਟਰਾਂਸਫਰ ਨੂੰ ਵੀ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਉੱਤੇ ਮੌਕੇ ਉੱਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚੇ । 


COMMERCIAL BREAK
SCROLL TO CONTINUE READING

ਮਾਲੀ ਨੁਕਸਾਨ ਹੋਇਆ
ਉਹਨਾਂ ਨੇ ਉਪਰਲੀ ਮੰਜਿਲ ਤੱਕ ਪਾਣੀ ਦੀ ਪਾਇਪ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਦੀ ਗੱਲ ਆਖੀ।


ਇਹ ਵੀ ਪੜ੍ਹੋ:  Kapurthala News: ਕਪੂਰਥਲਾ ਵਿੱਚ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ


ਸਮਾਨ ਹੋਇਆ ਤਬਾਹ 
ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਚੌੜਾ ਬਾਜ਼ਾਰ ਸਥਿਤ ਧਾਗੇ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਕੁਝ ਮਜ਼ਦੂਰ ਵੀ ਰਹਿੰਦੇ ਸਨ, ਉਨ੍ਹਾਂ ਦਾ ਬਹੁਤ ਸਾਰਾ ਸਮਾਨ ਵੀ ਤਬਾਹ ਹੋ ਗਿਆ ਸੀ। ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ।


ਚੌੜਾ ਬਾਜ਼ਾਰ 'ਚ ਇਮਾਰਤ 'ਚੋਂ ਧੂੰਆਂ ਨਿਕਲਦਾ ਦੇਖ ਲੋਕਾਂ ਨੇ ਤੁਰੰਤ ਗੋਦਾਮ ਮਾਲਕ ਨੂੰ ਸੂਚਨਾ ਦਿੱਤੀ। ਅੱਗ ਨੂੰ ਦੇਖ ਕੇ ਬਾਕੀ ਦੁਕਾਨਦਾਰਾਂ 'ਚ ਦਹਿਸ਼ਤ ਫੈਲ ਗਈ।


ਇਹ ਵੀ ਪੜ੍ਹੋ:   Punjab News: ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦੀ ਹੋਈ ਮੌਤ 


ਮਨੀ ਦੀ ਹੱਟੀ ਡਾਈ ਪੋਲੀਸਟਰ ਦੇ ਗੋਦਾਮ ਵਿੱਚ ਅੱਗ ਲੱਗ ਗਈ ਜਿਸ ਥਾਂ 'ਤੇ ਅੱਗ ਲੱਗੀ, ਉੱਥੇ ਇੱਕ ਛੋਟਾ ਗੈਸ ਸਿਲੰਡਰ ਅਤੇ ਖਾਣਾ ਪਕਾਉਣ ਲਈ ਭੱਠੀਆਂ ਆਦਿ ਲੱਗੀਆਂ ਹੋਈਆਂ ਸਨ। ਅੱਗ ਲੱਗਣ ਕਾਰਨ ਚੌਥੀ ਮੰਜ਼ਿਲ ਦੀਆਂ ਖਿੜਕੀਆਂ ਵੀ ਸੜ ਕੇ ਸੁਆਹ ਹੋ ਗਈਆਂ।


ਘਟਨਾ ਵਾਲੀ ਥਾਂ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਫਾਇਰਮੈਨ ਰਵੀ ਨੇ ਦੱਸਿਆ ਕਿ ਇਸ ਦਾ ਪਤਾ ਲੱਗਦਿਆਂ ਹੀ ਉਹ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚ ਗਏ। ਇਮਾਰਤ ਦੇ ਮਾਲਕ ਨੇ ਕੁਝ ਫਾਇਰ ਸੇਫਟੀ ਪ੍ਰਬੰਧ ਪੂਰੇ ਕੀਤੇ ਸਨ ਪਰ ਕੁਝ ਅਧੂਰੇ ਸਨ। ਕਾਫੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।