Ludhiana News: 14 ਸਾਲਾਂ ਲੜਕੇ ਦੀ ਛੱਪੜ ਵਿੱਚ ਡਿੱਗਣ ਨਾਲ ਹੋਈ ਮੌਤ; ਪੁਲਿਸ ਕਰ ਰਹੀ ਹਰ ਪੱਖੋਂ ਜਾਂਚ
Ludhiana Crime News: ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ ਇਲਾਕੇ ਵਿੱਚ ਹੋਈ 14 ਸਾਲ ਦੇ ਲੜਕੇ ਦੀ ਛੱਪੜ ਵਿੱਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਨੂੰ ਲਾਸ਼ ਸੌਂਪੀ ।
Punjab Ludhiana Minor Dead Body Found News Updates: ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ ਇਲਾਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 14 ਸਾਲ ਦੇ ਲੜਕੇ ਦੀ ਲਾਸ਼ ਇੱਕ (Ludhiana Minor Dead Body Found) ਛੱਪੜ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵੱਜੋਂ ਹੋਈ ਹੈ।
ਸੂਤਰਾਂ ਦੇ ਮੁਤਾਬਕ ਗੁਰਬੀਰ 3 ਦਿਨਾਂ ਤੋਂ ਲਾਪਤਾ ਸੀ। ਗੁਰਬੀਰ ਉਸ ਦਿਨ ਸਕੂਲ ਤੋਂ ਆ ਕੇ ਮੀਂਹ ਵਿੱਚ ਨਹਾਉਣ ਦੀ ਜ਼ਿੱਦ ਕਰਨ ਲੱਗਾ ਅਤੇ ਘਰੋਂ ਨਿਕਲ ਗਿਆ। ਜਦੋਂ ਉਹ ਸਾਰਾ ਦਿਨ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਅਗਲੇ ਦਿਨ ਜਮਾਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਗੁਰਬੀਰ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਫਿਰ ਦੇਰ ਸ਼ਾਮ ਪਿੰਡ ਦੇ ਛੱਪੜ (ਛੋਟੇ ਛੱਪੜ) ਵਿੱਚ ਪਾਣੀ ਦੀ ਡੂੰਘਾਈ ਘੱਟ ਹੋਣ ’ਤੇ ਲੋਕਾਂ ਨੇ ਇੱਕ (Ludhiana Minor Dead Body Found) ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆਸ ਪਾਸ ਦੇ ਇਲਾਕਿਆਂ ਵਿੱਚ ਲਾਸ਼ ਬਾਰੇ ਸੂਚਨਾ ਦਿੱਤੀ। ਇਸ ਦੇ ਨਾਲ ਹੀ ਪੁਲਿਸ ਨੇ ਗੁਰਬੀਰ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ। ਇਸ ਦੌਰਾਨ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: Punjab news: ਮੋਗਾ ਦੇ ਪਿੰਡ ਵਿੱਚ ਮਿਲੀ 20 ਸਾਲਾਂ ਕੁੜੀ ਦੀ ਲਾਸ਼
ਇਸ ਗੱਲ ਦੀ ਸੰਭਾਵਨਾ ਹੈ ਕਿ ਗੁਰਬੀਰ ਪੈਰ (Ludhiana Minor Dead Body Found) ਫਿਸਲਣ ਕਾਰਨ ਪਾਣੀ ਵਿੱਚ ਡਿੱਗ ਕੇ ਡੁੱਬ ਗਿਆ ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਪਾਣੀ ਵਿੱਚ ਡੁੱਬਣ ਕਾਰਨ ਲਾਸ਼ ਫੁੱਲੀ ਗਈ ਹੈ ਤੇ ਅੱਜ ਲਾਸ਼ ਉਸ ਦੇ ਘਰਦਿਆਂ ਨੂੰ ਸੌਂਪ ਦਿੱਤੀ ਜਾਵੇਗੀ ਪਰ ਪੁਲਿਸ ਅਜੇ ਵੀ ਹਰ ਪੱਖੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Punjab News: CM ਮਾਨ ਨੇ ਨੌਜਵਾਨਾਂ ਨੂੰ ਦਿੱਤਾ ਤੋਹਫਾ, ਪਹਿਲੇ ਸਾਲ 'ਚ ਦਿੱਤੀਆਂ ਰਿਕਾਰਡ 29936 ਸਰਕਾਰੀ ਨੌਕਰੀਆਂ