Punjab news: ਮੋਗਾ ਦੇ ਪਿੰਡ ਵਿੱਚ ਮਿਲੀ 20 ਸਾਲਾਂ ਕੁੜੀ ਦੀ ਲਾਸ਼
Advertisement
Article Detail0/zeephh/zeephh1770663

Punjab news: ਮੋਗਾ ਦੇ ਪਿੰਡ ਵਿੱਚ ਮਿਲੀ 20 ਸਾਲਾਂ ਕੁੜੀ ਦੀ ਲਾਸ਼

Punjab news: ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪਹੁੰਚੇ ਅਤੇ ਲਾਸ਼ ਦੀ ਸ਼ਨਾਖਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ਉੱਤੇ ਬੁਲਾਇਆ। 

 

Punjab news: ਮੋਗਾ ਦੇ ਪਿੰਡ ਵਿੱਚ ਮਿਲੀ 20 ਸਾਲਾਂ ਕੁੜੀ ਦੀ ਲਾਸ਼

Punjab news: ਪੰਜਾਬ ਵਿਚ ਕਤਲ ਅਪਰਾਧ ਅਤੇ ਚੋਰੀ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।  ਅੱਜ ਤਾਜਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਰੀਬ 20 ਤੋਂ 21 ਸਾਲਾਂ ਦਰਮਿਆਨ ਇਕ ਕੁੜੀ ਦੀ ਲਾਸ਼ ਮਿਲੀ ਹੈ। ਇਹ ਮਾਮਲਾ ਮੋਗਾ ਦੇ ਪਿੰਡ ਬੁੱਟਰ ਦਾ ਹੈ।  ਫਿਲਹਾਲ ਪੁਲਿਸ ਮੌਕੇ 'ਤੇ ਤਫਤੀਸ਼ ਕਰ ਰਹੀ ਹੈ। ਕੁੜੀ ਦੀ ਸ਼ਨਾਖਤ ਲਈ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। 

ਮੌਕੇ ਉੱਤੇ ਪੁੱਜੇ ਡੀਐਸਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 20 ਤੋਂ 21 ਸਾਲ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪਹੁੰਚੇ ਅਤੇ ਲਾਸ਼ ਦੀ ਸ਼ਨਾਖਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ਉੱਤੇ ਬੁਲਾਇਆ। 

ਇਹ ਵੀ ਪੜ੍ਹੋ: Punjab News: CM ਮਾਨ ਨੇ ਨੌਜਵਾਨਾਂ ਨੂੰ ਦਿੱਤਾ ਤੋਹਫਾ, ਪਹਿਲੇ ਸਾਲ 'ਚ ਦਿੱਤੀਆਂ ਰਿਕਾਰਡ 29936 ਸਰਕਾਰੀ ਨੌਕਰੀਆਂ

ਡੀਐਸਪੀ ਭਾਟੀਆ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਜਸਵਿੰਦਰ ਕੌਰ ਦਾ ਇੱਕ ਮਹੀਨਾ ਪਹਿਲਾਂ ਤਲਾਕ ਹੋਇਆ ਸੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਸਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਸੀ। 

ਡੀਐਸਪੀ ਨੇ ਦੱਸਿਆ ਕਿ ਬੀਤੇ ਦੇਰ ਰਾਤ ਉਹ ਆਪਣੇ ਘਰੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮਾਂ ਵੱਲੋਂ ਉਸ ਦੇ ਹੱਥ ਬੰਨ ਦਿੱਤੇ ਗਏ ਅਤੇ ਫਿਰ ਵੀ ਉਹ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਜਦੋਂ ਇੱਥੇ ਪਹੁੰਚੀ ਤਾਂ ਮੁੱਢਲੀ ਤਫ਼ਤੀਸ਼ ਵਿੱਚ ਇੰਝ ਜਾਪਦਾ ਹੈ ਕਿ ਕਿਸੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: PanipatEncounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ! 

(ਨਵਦੀਪ ਸਿੰਘ ਦੀ ਰਿਪੋਰਟ)

Trending news