Ludhiana NRI Murder Case: ਪੁਲਿਸ ਨੇ ਲੁਧਿਆਣਾ ਦੇ ਐਨਆਰਆਈ ਬਨਿੰਦਰਦੀਪ ਸਿੰਘ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਕਤਲੇਆਮ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬਲ ਸਿੰਘ ਨਿਕਲਿਆ। ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲੱਖ 80 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਮ੍ਰਿਤਕ ਨੌਕਰ ਨੇ ਲੋਕਾਂ ਦੇ ਸਾਹਮਣੇ ਆਪਣੀ ਮਾਂ ਬਾਰੇ ਬਲ ਸਿੰਘ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸੇ ਦੁਸ਼ਮਣੀ ਕਾਰਨ ਉਸ ਨੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦੇ ਥਾਣਾ ਸਦਰ ਵਿੱਚ ਦਰਜ ਐਨ ਆਰ ਆਈ ਬਨਿੰਦਰ ਦੀਪ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਨੌਕਰ ਬਲ ਸਿੰਘ ਅਤੇ ਦੋਸਤ ਜਗਰਾਜ ਸਿੰਘ ਨੇ ਕਰਵਾਇਆ ਸੀ, ਜੋ ਕਿ ਉਸ ਨਾਲ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਇਨ੍ਹਾਂ ਦੋਵਾਂ ਵੱਲੋਂ ਅੱਗੇ 3 ਲੱਖ ਦੀ ਫਿਰੌਤੀ ਦੇ ਕੇ ਕਤਲ ਕਰਵਾਉਣ ਲਈ ਕਿਹਾ ਗਿਆ ਸੀ।


ਇਹ ਵੀ ਪੜ੍ਹੋ:  Punjab News: ਪਾਤੜਾਂ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 10 ਰੁਪਏ ਪਿੱਛੇ ਦੁਕਾਨਦਾਰ 'ਤੇ ਕੀਤਾ ਤਲਵਾਰਾਂ ਨਾਲ ਹਮਲਾ

ਪੁਲਿਸ ਨੇ ਫਿਰੌਤੀ ਲੈ ਕੇ ਕਤਲ ਕਰਨ ਵਾਲੇ ਚਾਰ ਹੋਰ ਮੁਲਜ਼ਮ ਜਸਪ੍ਰੀਤ ਸਿੰਘ, ਸੋਹਿਲ ਅਲੀ, ਦੇਵ ਰਾਜ ਅਤੇ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਨੌਕਰ ਦੀ ਮਾਂ ਬਾਰੇ ਅਕਸਰ ਹੀ ਅਭਦਰ ਭਾਸ਼ਾ ਦੀ ਵਰਤੋਂ ਕਰਦਾ ਸੀ ਜਿਸ ਦੀ ਉਹ ਰੰਜਿਸ਼ ਰੱਖਦਾ ਸੀ। ਉੱਥੇ ਹੀ ਜਗਰਾਜ ਉਸ ਨਾਲ ਹੀ ਕੰਮ ਕਰਦਾ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੇ ਹੋਏ ਦਾਤ, ਮੋਟਰਸਾਇਕਲ ਅਤੇ ਫਿਰੌਤੀ ਦੀ 1 ਲੱਖ 80 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ। 


ਜਾਣੋ ਪੂਰਾ ਮਾਮਲਾ
4 ਦਿਨ ਪਹਿਲਾਂ ਬਾਈਕ ਸਵਾਰ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਨਿੰਦਰਪਾਲ ਦਾ ਕਤਲ ਕਰ ਦਿੱਤਾ ਸੀ। ਬਨਿੰਦਰਦੀਪ ਦੀ ਇੱਕ ਕੋਠੀ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਸੀ। ਪੁਲਿਸ ਪਹਿਲਾਂ ਵੀ ਇਸ 'ਤੇ ਕੰਮ ਕਰ ਰਹੀ ਸੀ। ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਨੌਕਰ 'ਤੇ ਸ਼ੱਕ ਸੀ। ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


ਇਹ ਵੀ ਪੜ੍ਹੋ: Punjab Flood News: ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੇ ਰਹੀਆਂ ਮੈਡੀਕਲ ਸੇਵਾਵਾਂ; ਜਾਣੋ ਪੂਰੀ ਡਿਟੇਲ