Malerkotla News: ਘਰ ਨੂੰ ਲੁਟੇਰਿਆਂ ਨੇ ਫਿਲਮੀ ਸਟਾਈਲ ਵਿੱਚ ਲੁੱਟਿਆ, ਤਸਵੀਰਾਂ CCTV `ਚ ਕੈਦ
Punjab News: ਪੁਲਿਸ ਨੇ ਮਾਮਲਾ ਦਰਜ ਕਰਕੇ ਅਰੋਪੀਆਂ ਦੇ ਸੀਸੀ ਟੀਵੀ ਦੇਖ ਕੇ ਸ਼ਕੇਚ ਤਿਆਰ ਕੀਤੇ ਗਏ ਹਨ ਤੇ ਜਨਤਕ ਕਰ ਦਿੱਤੇ ਗਏ ਹਨ ਤਾਂ ਕਿ ਇੰਨਾ ਬਾਰੇ ਪਤਾ ਚੱਲ ਸਕੇ ਤੇ ਪੁਲਿਸ ਨੇ ਵਾਜਿਬ ਇਨਾਮ ਦੇਣ ਦੀ ਵੀ ਗੱਲ ਕਹੀ ਹੈ।
Punjab News: ਪੰਜਾਬ ਵਿੱਚ ਕਤਲ, ਚੋਰੀ ਨਾਲ ਜੁੜੀਆਂ ਵਾਰਦਾਤਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਮਾਲੇਰਕੋਟਲਾ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ ਘਰ ਨੂੰ ਲੁਟੇਰਿਆਂ ਨੇ ਫਿਲਮੀ ਸਟਾਇਲ ਵਿੱਚ ਜਾ ਕੇ ਲੁੱਟ ਲਿਆ। ਇਸ ਵਾਰਦਾਤ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਰੋਪੀਆਂ ਦੇ ਸੀਸੀ ਟੀਵੀ ਦੇਖ ਕੇ ਸ਼ਕੇਚ ਤਿਆਰ ਕੀਤੇ ਗਏ ਹਨ ਅਤੇ ਜਾਂਚ ਕਰ ਰਹੀ ਹੈ।
ਦੱਸ ਦਈਏਕਿ ਇਹ ਮਾਮਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਰੋਡੀਵਾਲ ਵਿਖੇ ਵਾਪਿਰਆ ਹੈ। ਦਰਅਸਲ ਇੱਕ ਘਰ ਨੂੰ ਲੁਟੇਰਿਆਂ ਨੇ ਬਹੁਤ ਹੀ ਫਿਲਮੀ ਸਟਾਇਲ ਵਿੱਚ ਜਾ ਕੇ ਲੁੱਟ ਲਿਆ ਜਿਨ੍ਹਾਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਮਲੀ ਜਾਣਕਾਰੀ ਦੇ ਮੁਤਾਬਿਕ 3 ਲੁਟੇਰੇ ਸੋਨਾ ਚਾਂਦੀ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਹਨ।
ਇਹ ਵੀ ਪੜ੍ਹੋ; Amritsar News: ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੀਤੀ ਗਈ ਕੋਸ਼ਿਸ਼, ਜਾਂਚ 'ਚ ਜੁਟੀ ਪੁਲਿਸ
ਜ਼ਿਕਰਯੋਗ ਹੈ ਕਿ ਸਦਰ ਥਾਣਾ ਅਹਿਮਦਗੜ੍ਹ ਦੇ ਅਧੀਨ ਪੈਂਦੇ ਪਿੰਡ ਰੋਡੀਵਾਲ ਦੇ ਇੱਕ ਘਰ ਵਿੱਚ ਮਹਿਲਾਵਾਂ ਤੇ ਬੱਚੇ ਸਨ ਤੇ ਬਾਹਰ ਤੋਂ 3 ਵਿਅਕਤੀਆਂ ਦੀ ਐਂਟਰੀ ਹੁੰਦੀ ਹੈ। ਚੋਰਾਂ ਨੇ ਘਰ ਅੰਦਰ ਆਪਣੇ ਆਪ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਸਾਰਿਆਂ ਨੂੰ ਇਕੱਠਾ ਕਰਕੇ ਫੋਨ ਖੁਦ ਫ਼ੜ ਲਏ ਤਾਂ ਕਿ ਕੋਈ ਫੋਨ ਨਾ ਕਰ ਸਕੇ। ਜਿਸ ਤੋਂ ਬਾਅਦ ਘਰ ਦੀਆਂ ਅਲਮਾਰੀਆਂ ਤੇ ਸੈਫ ਦੀਆਂ ਚਾਬੀਆਂ ਮੰਗੀਆਂ ਕਿ ਜਾਂਚ ਕਰਨੀ ਹੈ। ਪਰਿਵਾਰ ਨੂੰ ਖੂਬ ਡਰਾਇਆ ਧਮਕਾਇਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ 10 ਤੋਲੇ ਸੋਨਾ 10 ਤੋਲੇ ਚਾਂਦੀ ਤੇ 3 ਲੱਖ ਨਕਦੀ ਲੈਕੇ ਰਫੂ ਚੱਕਰ ਹੋ ਗਏ।
ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਰੋਪੀਆਂ ਦੇ ਸੀਸੀ ਟੀਵੀ ਦੇਖ ਕੇ ਸ਼ਕੇਚ ਤਿਆਰ ਕੀਤੇ ਗਏ ਹਨ ਤੇ ਜਨਤਕ ਕਰ ਦਿੱਤੇ ਗਏ ਹਨ ਤਾਂ ਕਿ ਇੰਨਾ ਬਾਰੇ ਪਤਾ ਚੱਲ ਸਕੇ ਤੇ ਪੁਲਿਸ ਨੇ ਵਾਜਿਬ ਇਨਾਮ ਦੇਣ ਦੀ ਵੀ ਗੱਲ ਕਹੀ ਹੈ।
ਇਹ ਵੀ ਪੜ੍ਹੋ; Punjab Dengue Case: ਹੜ੍ਹਾਂ ਤੋਂ ਬਾਅਦ ਡੇਂਗੂ ਦਾ ਕਹਿਰ, 440 ਕੇਸ ਆਏ ਸਾਹਮਣੇ, ਲੋਕਾਂ ਲਈ ਐਡਵਾਇਜ਼ਰੀ ਜਾਰੀ
(ਮਾਲੇਰਕੋਟਲਾ ਤੋਂ ਦਵਿੰਦਰ ਖੀਪਲ ਦੀ ਰਿਪੋਰਟ)