Punjab's Mansa News: ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਵੇਂ ਇੱਕ Bed ਦੀ ਵਿਦਿਆਰਥਣ ਝੋਨਾ ਲਗਾਉਣ ਲਈ ਮਜਬੂਰ ਹੈ। ਬਿਮਾਰ ਮਾਂ ਦੇ ਇਲਾਜ ਅਤੇ ਕਾਲਜ ਦੀ ਫੀਸ ਭਰਨ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਖੇਤਾਂ ਵਿੱਚ Bed ਦੀ ਪੜ੍ਹਾਈ ਕਰਨ ਵਾਲੀ ਜੋਤੀ ਕੌਰ ਝੋਨਾ ਲਗਾਉਣ ਦੇ ਲਈ ਮਜਬੂਰ ਹੈ। ਜੋਤੀ ਨੂੰ ਗਾਉਣ ਦਾ ਵੀ ਸ਼ੌਕ ਹੈ ਅਤੇ ਇਸਦੇ ਲਈ ਉਹ ਝੋਨਾ ਲਾਉਂਦੇ ਸਮੇਂ ਸਤਿੰਦਰ ਸਰਤਾਜ ਦੇ ਗੀਤ ਗਾਉਂਦੀ ਰਹਿੰਦੀ ਹੈ ਤਾਂ ਜੋ ਥਕਾਵਟ ਮਹਿਸੂਸ ਨਾ ਹੋਵੇ।


COMMERCIAL BREAK
SCROLL TO CONTINUE READING

ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਵਿਖੇ BED ਦੀ ਪੜ੍ਹਾਈ ਕਰ ਰਹੀ ਜੋਤੀ ਕੌਰ ਆਪਣੀ ਬੀਮਾਰ ਮਾਂ ਦੇ ਇਲਾਜ ਅਤੇ ਆਪਣੀ ਕਾਲਜ ਦੀ ਫੀਸ ਭਰਨ ਦੇ ਲਈ ਖੇਤਾਂ ਵਿੱਚ ਝੋਨਾ ਲਗਾਉਣ ਦੇ ਲਈ ਮਜਬੂਰ ਹੈ। 


ਜੋਤੀ ਕੌਰ ਨੇ ਦੱਸਿਆ ਕਿ ਉਹ ਦੋ ਭੈਣਾਂ ਹਨ ਜੋ ਝੋਨਾ ਲਗਾ ਰਹੀਆਂ ਹਨ ਅਤੇ ਇੱਕ ਛੋਟਾ ਭਰਾ ਹੈ, ਜੋ ਦੁੱਧ ਵਾਲੀ ਡੇਅਰੀ ਤੇ ਲੱਗਿਆ ਹੋਇਆ ਹੈ, ਜਿਸ ਨਾਲ ਘਰ ਦਾ ਗੁਜਾਰਾ ਚੱਲਦਾ ਹੈ। ਪਿਤਾ ਦੀ ਮਜ਼ਦੂਰੀ ਨਾਲ ਮਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੱਸਿਆ ਕਿ ਕਈ ਵਾਰ ਘਰ ਦੇ ਅਜਿਹੇ ਹਾਲਾਤ ਹੁੰਦੇ ਹਨ ਕਿ ਕੋਈ ਪੈਸਾ ਨਾ ਹੋਣ ਕਾਰਨ ਮਨ ਉਦਾਸ ਹੋ ਜਾਂਦਾ ਹੈ।  


ਜੋਤੀ ਨੇ ਅੱਗੇ ਦੱਸਿਆ ਕਿ ਉਹ ਬੀ.ਐਡ ਦੀ ਪੜਾਈ ਕਰ ਰਹੀ ਹੈ ਅਤੇ ਉਸਨੇ ਉਦਾਸ ਮਨ ਨਾਲ ਦੱਸਿਆ ਕਿ ਕਾਲਜ ਦੀ ਫੀਸ ਭਰਨ ਦੀ ਚਿੰਤਾ ਤੇ ਦੂਸਰਾ ਮਾਂ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਵੀ ਚਿੰਤਾ ਸਤਾ ਰਹੀ ਹੈ। ਇਸ ਕਰਕੇ ਉਹ ਖੇਤਾਂ ਵਿੱਚ ਝੋਨਾ ਲਗਾ ਰਹੀ ਹੈ। 


ਇਹ ਵੀ ਪੜ੍ਹੋ: Chorni song release: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਤੇ ਰੈਪਰ ਡਿਵਾਈਨ ਦਾ ਨਵਾਂ ਗੀਤ 'ਚੋਰਨੀ'


ਜੋਤੀ ਦਾ ਕਹਿਣਾ ਹੈ ਕਿ ਉਸ ਨੂੰ ਗਾਉਣ ਦਾ ਵੀ ਸ਼ੌਂਕ ਹੈ ਜੋ ਪੜ੍ਹਾਈ ਦੇ ਨਾਲ ਨਾਲ ਬਰਕਰਾਰ ਹੈ। ਉਸਨੇ ਦੱਸਿਆ ਕਿ ਸੁਪਨਾ ਤਾਂ ਉੱਚੀਆਂ ਉਡਾਰੀਆਂ ਲਾਉਣ ਦਾ ਹੈ, ਪਰ ਘਰ ਦੀ ਮਜ਼ਬੂਰੀ ਕਾਰਨ ਕਿਤੇ ਨਾ ਕਿਤੇ ਮਨ ਉਦਾਸ ਹੋ ਜਾਂਦਾ ਹੈ। ਖੇਤਾਂ ਵਿੱਚ ਝੋਨਾ ਲਗਾ ਰਹੇ ਮਜ਼ਦੂਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਹੋਣਹਾਰ ਲੜਕੀ ਹੈ ਜੋ ਪੜ੍ਹਾਈ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੀ ਮਾਤਾ ਦਾ ਇਲਾਜ ਕਰਵਾਉਣ ਵਿੱਚ ਵੀ ਪਿਤਾ ਦੀ ਮੱਦਦ ਕਰ ਰਹੀ ਹੈ। 


ਉਨ੍ਹਾਂ ਦੱਸਿਆ ਕਿ ਸਰਕਾਰਾਂ ਨੂੰ ਵੀ ਅਜਿਹੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਬਰਕਰਾਰ ਰੱਖ ਸਕਣ।


- ਮਾਨਸਾ ਤੋਂ ਕੁਲਦੀਪ ਧਾਲੀਵਾਲ ਦੀ ਰਿਪੋਰਟ 


ਇਹ ਵੀ ਪੜ੍ਹੋ: Mohali Encounter: ਮੁਹਾਲੀ 'ਚ 'ਗੱਬਰ ਸਿੰਘ' ਦੇ ਹੱਥੇ ਚੜ੍ਹੇ ਗੱਡੀ ਖੋਹ ਕੇ ਭੱਜ ਰਹੇ ਮੁਲਜ਼ਮ! 


(For more news apart from Punjab's Mansa News, stay tuned to Zee PHH)