Punjab News: ਮਾਨਸਾ ਦੇ ਸਰਦੂਲਗੜ੍ਹ `ਚ ਲੋਕਾਂ ਨੂੰ ਰਾਹਤ, ਬੰਨ੍ਹ ਤੋਂ ਪਾਣੀ ਦਾ ਪੱਧਰ ਘਟਿਆ
Sardulgarh Water Level news today: ਬੀਤੇ ਦਿਨੀਂ ਸਵੇਰੇ 5 ਵਜੇ ਸਰਦੂਲਗੜ੍ਹ ਦੀ ਫੂਸ ਮੰਡੀ ਕੋਲੋਂ ਘੱਗਰ ਨਦੀ ਦਾ ਬੰਨ ਟੁੱਟ ਗਿਆ ਸੀ ਅਤੇ ਬਾਅਦ ਵਿੱਚ ਪਾਣੀ ਸਰਦੂਲਗੜ੍ਹ ਸ਼ਹਿਰ ਵੱਲ ਨੂੰ ਵੱਧਣਾ ਸ਼ੁਰੂ ਹੋ ਗਿਆ ਸੀ।
Punjab's Sardulgarh Ghaggar Water Level news today: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਖੇ ਸਰਦੂਲਗੜ੍ਹ ਦੇ ਇਲਾਕੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਬੀਤੀ ਰਾਤ ਖ਼ਤਰਾ ਵੱਧ ਸਕਦਾ ਹੈ ਉੱਥੇ ਗਨੀਮਤ ਰਹੀ ਕਿ ਲੋਕਾਂ ਦੀ ਰਾਤ ਸੁੱਖੀ ਸਾਂਦੀ ਨਿਕਲੀ। ਬੀਤੇ ਕਈ ਦਿਨੋਂ ਤੋਂ ਸਰਦੂਲਗੜ੍ਹ ਦੇ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਇਸ ਦੌਰਾਨ ਸਰਦੂਲਗੜ੍ਹ ਦੇ ਇਲਾਕੇ ਵਿੱਚ ਲੋਕਾਂ ਦੀ ਰਾਤ ਸੁੱਖੀ ਸਾਂਦੀ ਨਿਕਲੀ ਅਤੇ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਹਿਰ ਵਾਲੇ ਬੰਨ੍ਹ ਤੋਂ ਪਾਣੀ 2 ਫੁੱਟ ਨੀਵਾਂ ਹੀ ਰਿਹਾ। ਹਾਲਾਂਕਿ ਖਤਰਾ ਅਜੇ ਵੀ ਖਤਮ ਨਹੀਂ ਹੋਇਆ ਹੈ। ਫਿਲਹਾਲ ਮਾਨਸਾ ਦੇ ਕਿ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ NDRF ਵੱਲੋਂ ਰੈਸਕਿਊ ਓਪਰੇਸ਼ਨ ਜਾਰੀ ਹੈ।
ਦੱਸਣਯੋਗ ਹੈ ਕਿ ਸੂਬੇ ਵਿੱਚ ਫਿਲਹਾਲ ਹੜ੍ਹਾਂ ਕਰਕੇ ਕਈ ਇਲਾਕਿਆਂ ਵਿੱਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੇ ਘਰ ਵੀ ਪਾਣੀ 'ਚ ਡੁੱਬ ਗਏ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਕਈ ਥਾਵਾਂ ਤੋਂ ਘੱਗਰ ਦਾ ਬੰਨ੍ਹ ਟੁੱਟਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਦੌਰਾਨ ਲੋਕਾਂ ਦੀਆਂ ਜ਼ਿੰਦਗੀ 'ਚ ਹੜ੍ਹ ਦਾ ਖਤਰਾ ਜ਼ਿਆਦਾ ਵੱਧ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸਵੇਰੇ 5 ਵਜੇ ਸਰਦੂਲਗੜ੍ਹ ਦੀ ਫੂਸ ਮੰਡੀ ਕੋਲੋਂ ਘੱਗਰ ਨਦੀ ਦਾ ਬੰਨ ਟੁੱਟ ਗਿਆ ਸੀ ਅਤੇ ਬਾਅਦ ਵਿੱਚ ਪਾਣੀ ਸਰਦੂਲਗੜ੍ਹ ਸ਼ਹਿਰ ਵੱਲ ਨੂੰ ਵੱਧਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਵਿਧਾਇਕ ਸਰਦੂਲਗੜ੍ਹ ਅਤੇ ਲੋਕਾਂ ਵੱਲੋਂ ਸਰਦੂਲਗੜ੍ਹ ਸ਼ਹਿਰ ਨੂੰ ਪਾਣੀ ਤੋਂ ਬਚਾਉਣ ਲਈ ਟਰੈਕਟਰਾਂ ਅਤੇ ਟਰਾਲੀਆਂ ਦੀ ਮਦਦ ਨਾਲ ਮਾਨਸਾ ਸਿਰਸਾ ਹਾਈਵੇਅ ਤੇ ਬੰਨ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ।
ਹਾਲਾਂਕਿ 5-6 ਘੰਟਿਆਂ ਵਿੱਚ ਘੱਗਰ ਦਰਿਆ ਦਾ ਪਾਣੀ ਕਈ ਖੇਤਾਂ ਅਤੇ ਪਿੰਡਾਂ 'ਚੋਂ ਲੰਘਦਿਆਂ ਸਿਰਸਾ ਮਾਨਸਾ ਹਾਈਵੇਅ 'ਤੇ ਬਣਾਏ ਬੰਨ੍ਹ ਨੂੰ ਛੂਹ ਗਿਆ ਸੀ ਜਿਸ ਕਰਕੇ ਬੀਤੀ ਰਾਤ ਸਰਦੂਲਗੜ੍ਹ ਵਾਸੀਆਂ ਲਈ ਬਹੁਤ ਅਹਿਮ ਬਣ ਗਈ ਸੀ। ਕਿਹਾ ਜਾ ਰਿਹਾ ਸੀ ਕਿ ਜੇਕਰ ਹਾਈਵੇਅ 'ਤੇ ਬਣਾਇਆ ਬੰਨ੍ਹ ਪਾਣੀ ਨੂੰ ਰੋਕ ਲੈਂਦਾ ਹੈ ਤਾਂ ਸਰਦੂਲਗੜ੍ਹ ਸ਼ਹਿਰ ਪਾਣੀ ਦੀ ਮਾਰ ਤੋਂ ਬੱਚ ਜਾਵੇਗਾ ਨਹੀਂ ਤਾਂ ਸ਼ਹਿਰ ਦੇ ਲੋਕਾਂ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: Punjab News: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ
(For more news apart from Punjab's Sardulgarh Ghaggar Water Level news today, stay tuned to Zee PHH)