Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ
`ਪਿੰਡ ਵਿੱਚ ਸਾਨੂੰ ਲੋਕ `ਬੇਰੁਜ਼ਗਾਰ ਮਾਸਟਰਾਂ ਦੀ ਟੋਲੀ` ਕਹਿ ਕੇ ਸਾਡਾ ਮਜਾਕ ਉਡਾਉਂਦੇ ਹਨ।`
Punjab's Mansa Unemployment News: ਸਰਕਾਰਾਂ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਅਤੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਇਹਨਾਂ ਵਾਅਦਿਆਂ ਤੇ ਦਾਅਵਿਆਂ ਨੂੰ ਬੂਰ ਨਹੀਂ ਪੈਂਦਾ। ਅਜਿਹਾ ਹੀ ਕੁਝ ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ 'ਚ ਦੇਖਣ ਨੂੰ ਮਿਲਿਆ ਜਿੱਥੇ ETT, B.ED ਅਤੇ TET ਵਰਗੀ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਮੁੰਡੇ ਤੇ ਕੁੜੀਆਂ ਆਪਣੇ ਮਾਪਿਆਂ ਨਾਲ ਗੁਜ਼ਾਰੇ ਲਈ ਖੇਤਾਂ ਵਿੱਚ ਝੋਨੇ ਦੀ ਲੁਆਈ ਕਰਨ ਲਈ ਮਜਬੂਰ ਹਨ।
ਇਨ੍ਹਾਂ ਬੇਰੁਜ਼ਗਾਰਾਂ ਨੇ ਕਿਹਾ ਕਿ "ਸਾਡੇ ਮਾਪਿਆਂ ਨੂੰ ਬਹੁਤ ਉਮੀਦਾਂ ਹਨ, ਪਰ ਉੱਚ ਯੋਗਤਾ ਦੇ ਬਾਵਜੂਦ ਅਸੀਂ ਖੇਤਾਂ ਵਿੱਚ ਝੋਨੇ ਦੀ ਲੁਆਈ ਕਰਨ ਲਈ ਮਜਬੂਰ ਹਾਂ।"
ਪਿੰਡ ਆਲਮਪੁਰ ਮੰਦਰਾਂ ਦੇ ਬੇਰੁਜ਼ਗਾਰ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੁਣ ਤੱਕ ਬੇਰੁਜ਼ਗਾਰ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਖੇਤਾਂ ਵਿੱਚ ਝੋਨਾ ਲਗਾ ਰਿਹਾ ਹੈ।
ਉਸਨੇ ਦੱਸਿਆ ਕਿ ਪਹਿਲਾਂ ਚੰਨੀ ਸਰਕਾਰ ਨੇ 36 ਹਜ਼ਾਰ ਅਤੇ ਹੁਣ ਮੌਜੂਦਾ ਸਰਕਾਰ ਨੇ 30 ਹਜ਼ਾਰ ਨੌਕਰੀਆਂ ਦੇਣ ਦੀ ਗੱਲ ਕਹੀ ਸੀ, ਪਰ ਸਾਨੂੰ ਇਹ ਗੱਲ ਸਿਰਫ ਕਾਗ਼ਜ਼ੀ ਖ਼ਾਨਾਪੂਰਤੀ ਲਈ ਹੀ ਜਾਪਦੀ ਹੈ। ਉਸਨੇ ਕਿਹਾ ਕਿ ਸਰਕਾਰ ਬੀ.ਏ. ਵਿੱਚੋਂ 55 ਪ੍ਰਤੀਸ਼ਤ ਅੰਕਾਂ ਦੀ ਲਗਾਈ ਗਈ ਸ਼ਰਤ ਹਟਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਲਦ ਰੁਜ਼ਗਾਰ ਦੇਵੇ ਨਹੀਂ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬੇਰੁਜ਼ਗਾਰ ਨੌਜਵਾਨ ਸਰਕਾਰ ਤੋਂ ਜਵਾਬ ਮੰਗਣਗੇ।
ਇਹ ਵੀ ਪੜ੍ਹੋ: Chit Fund Scam: ਪੰਜਾਬ ਸਰਕਾਰ ਵੱਲੋਂ ਪਰਲ ਗਰੁੱਪ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਆਰੰਭ
ਇਸੇ ਪਿੰਡ ਦੇ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਨੌਜਵਾਨ ਮਨਪ੍ਰੀਤ ਸਿੰਘ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਝੋਨਾ ਲਗਾ ਰਹੇ ਹਨ ਕਿਉਂਕਿ ਬੇਰੁਜ਼ਗਾਰ ਹੋਣ ਕਾਰਨ ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਿੱਚ ਸਾਨੂੰ ਲੋਕ 'ਬੇਰੁਜ਼ਗਾਰ ਮਾਸਟਰਾਂ ਦੀ ਟੋਲੀ' ਕਹਿ ਕੇ ਸਾਡਾ ਮਜਾਕ ਉਡਾਉਂਦੇ ਹਨ। ਉਹਨਾਂ ਕਿਹਾ ਕਿ ਸਾਡੇ ਮਾਪਿਆਂ ਨੂੰ ਹਾਲੇ ਵੀ ਉਮੀਦ ਹੈ ਕਿ ਸਾਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ, ਪਰ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਜਾਪਦੀ। ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਜਲਦ ਨੌਕਰੀ ਦੇਵੇ।
ਇਹ ਵੀ ਪੜ੍ਹੋ: Gurbani Free Broadcast Row: ਐਸਜੀਪੀਸੀ ਆਪਣੇ ਪੱਧਰ 'ਤੇ ਕਰੇਗੀ ਗੁਰਬਾਣੀ ਦਾ ਪ੍ਰਸਾਰਣ, ਯੂਟਿਊਬ ਚੈਨਲ ਖੋਲ੍ਹਣ ਦੀ ਯੋਜਨਾ
(For more news apart from Punjab's Mansa Unemployment News, stay tuned to Zee PHH)