Zira Liquor Factory Protest News: ਜੀਰਾ ਵਿੱਚ ਸ਼ਰਾਬ ਦੀ ਫੈਕਟਰੀ ਨੂੰ ਹਟਾਉਣ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿੱਚ ਚੱਲ ਰਹੇ ਵਿਵਾਦ ਸੁਰਖੀਆਂ ਵਿਚ ਹੈ। ਪੰਜਾਬ ਦੇ ਵੱਡੇ -ਵੱਡੇ ਸਿਆਸੀ ਆਗੂ ਇਸ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਾਲੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜੀਰਾ ਵਿੱਚ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਕਿ  ਜੀਰਾ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਅੰਦੋਲਨ ਨਾਜਾਇਜ਼ ਹੈ। 


COMMERCIAL BREAK
SCROLL TO CONTINUE READING

ਫੈਕਟਰੀ ਸੰਚਾਲਕਾਂ ਕੋਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀ ਹੈ। ਪੱਤਰਕਾਰਾਂ ਨਾਲ ਗੱਲਬਾਤ (Punjab Minister Aman Arora) ਕਰਦਿਆਂ ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਰੀਬ 20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਖਰ ਇਹ ਬੋਝ ਜਨਤਾ 'ਤੇ ਹੀ ਪਵੇਗਾ।


ਇਹ ਵੀ ਪੜ੍ਹੋ; SC ਮਹਿਲਾ ਦੀ ਬੰਧਕ ਬਣਾ ਕੇ ਕੀਤੀ ਕੁੱਟਮਾਰ, ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ, ਜਾਣੋ ਕਿਉਂ 

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਅਮਨ ਅਰੋੜਾ (Punjab Minister Aman Arora) ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਤੱਥਾਂ ਨਾਲ ਸਾਬਤ ਕਰਨ ਕਿ (Zira Liquor Factory Protest) ਫੈਕਟਰੀ ਪ੍ਰਦੂਸ਼ਣ ਫੈਲਾਉਂਦੀ ਹੈ ਜਾਂ ਫਿਰ ਅੰਦੋਲਨ ਬੰਦ ਕਰ ਦਿੱਤਾ ਜਾਵੇ। ਸਿਰਫ਼ ਮਾਹੌਲ ਖ਼ਰਾਬ ਕਰਨ ਲਈ ਧਰਨਾ ਦੇਣਾ ਠੀਕ ਨਹੀਂ ਹੈ। ਪੰਜਾਬ ਵਿੱਚ ਜੇਕਰ ਮਾਹੌਲ ਵਿਗਾੜ ਕੇ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਤਾਂ ਇੱਥੇ ਨਵੇਂ ਯੂਨਿਟ ਸਥਾਪਤ ਨਹੀਂ ਹੋ ਸਕਣਗੇ। ਉਦਯੋਗਪਤੀ ਸੂਬੇ ਵਿੱਚ ਉਦਯੋਗ ਲਗਾਉਣ ਤੋਂ ਪਿੱਛੇ ਹਟਣਗੇ।  ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਇੰਡਸਟਰੀ ਨੂੰ ਪੰਜਾਬ ਵਿੱਚ ਲਿਆਉਣ ਲਈ ਚੇਨਈ ਅਤੇ ਹੈਦਰਾਬਾਦ ਜਾ ਚੁੱਕੇ ਹਨ। 



ਗੌਰਤਲਬ ਹੈ ਕਿ ਜ਼ੀਰਾ ਵਿਖੇ ਚੱਲ ਰਹੇ ਧਰਨੇ (Zira Liquor Factory Protest) ਨੂੰ ਲੈ ਕੇ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਰਸਤੇ ਵਿੱਚ ਪੁਲਿਸ ਵਾਹਨਾਂ ਨੂੰ ਰੋਕਣ ਅਤੇ ਆਵਾਜਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ 283 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ 37 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਕਟਰੀ ਅੱਗੇ ਧਰਨਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਲੋਕਾਂ ਦੇ ਆਉਣ-ਜਾਣ ਲਈ ਦੋ ਰਸਤੇ ਖੁੱਲ੍ਹੇ ਰੱਖੇ ਗਏ ਹਨ।