Punjab's Moga News: ਪੰਜਾਬ ਦੇ ਮੋਗਾ ਜਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨਸ਼ਾ ਛੁਡਾਉ ਕੇਂਦਰ ਵਿਖੇ ਨਸ਼ਾ ਛੱਡ ਰਹੇ ਇੱਕ ਨੌਜਵਾਨ ਨੇ ਫਾਹਾ ਲੈ ਲਿਆ ਤੇ ਉਸਦੀ ਮੌਤ ਹੋ ਗਈ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮੋਗਾ ਦੇ ਪਿੰਡ ਜਨੇਰ ਵਿਖੇ ਰੈਡ ਕਰਾਸ ਨਸ਼ਾ ਛੁਡਾਉ ਅਤੇ ਮੁੜ ਵਸਾਊ ਕੇਂਦਰ ਵਿਖੇ ਬੁੱਧਵਾਰ ਸਵੇਰੇ ਤੜਕਸਾਰ ਨਸ਼ਾ ਛੱਡ ਰਹੇ ਇੱਕ ਨੌਜਵਾਨ ਨੇ ਬਾਥਰੂਮ ਦੇ ਵਿੱਚ ਫਾਹਾ ਲਾ ਲਿਆ ਤੇ ਸਿਵਲ ਹਸਪਤਾਲ ਲਿਜਾਂਦਿਆਂ ਉਸਦੀ ਰਸਤੇ ਵਿੱਚ ਹੀ ਮੌਤ ਹੋ। ਮ੍ਰਿਤਕ ਜਗਰਾਓਂ ਦਾ ਰਹਿਣ ਵਾਲਾ ਸੀ ਅਤੇ 29 ਅਪ੍ਰੈਲ ਨੂੰ ਇਸ ਕੇਂਦਰ ਵਿੱਚ ਦਾਖਲ ਹੋਇਆ ਸੀ। ਫਿਲਹਾਲ ਮੌਕੇ 'ਤੇ SDM ਧਰਮਕੋਟ ਅਤੇ ਡੀ ਐਸ ਪੀ ਧਰਮਕੋਟ ਜਾਂਚ ਕਰ ਰਹੇ ਹਨ।  


ਇੱਥੇ ਜਾਣਕਾਰੀ ਦਿੰਦੇ ਹੋਏ SDM ਚਾਰੂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਨਾਮ ਦਾ ਨੌਜਵਾਨ ਜਗਰਾਉਂ ਦਾ ਰਹਿਣ ਵਾਲਾ ਸੀ ਅਤੇ ਨਸ਼ਾ ਛੱਡਣ ਲਈ ਮੋਗਾ ਦੇ ਪਿੰਡ ਜਨੇਰ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ 29 ਅਪ੍ਰੈਲ ਨੂੰ ਦਾਖਲ ਹੋਇਆ ਸੀ। 


SDM ਨੇ ਅੱਗੇ ਦੱਸਿਆ ਕਿ ਪ੍ਰਦੀਪ ਕੁਮਾਰ ਨੇ ਅੱਜ ਸਵੇਰੇ ਕਰੀਬ ਸਾਢੇ 6 ਵਜੇ ਬਾਥਰੂਮ ਵਿੱਚ ਜਾ ਕੇ ਫਾਹਾ ਲੈ ਲਿਆ ਅਤੇ ਹਸਪਤਾਲ ਜਾਂਦੇ ਹੋਏ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Breaking News: ਅੰਮ੍ਰਿਤਸਰ ਤੋਂ ਅਗਵਾ ਹੋਈ ਬੱਚੀ ਦੀ ਮਿਲੀ ਲਾਸ਼; ਮਤਰੇਈ ਮਾਂ ਨੇ ਕੀਤਾ ਇਹ ਕਾਰਾ


ਉੱਥੇ ਮੁੜ ਵਸੇਬਾ ਕੇਂਦਰ ਤੇ ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਦਾ ਇਹ ਸਖਸ਼ ਅੱਜ ਸਵੇਰੇ ਜਦੋਂ ਚਾਹ ਦੀ ਲਾਇਨ ਵਿੱਚ ਲੱਗਿਆ ਸੀ ਤਾਂ ਅਚਾਨਕ ਹੀ ਉਹ ਬਾਥਰੂਮ ਵਿੱਚ ਵੜ੍ਹ ਗਿਆ ਅਤੇ ਉੱਥੇ ਜਾ ਕੇ ਉਸ ਨੇ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। 


ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ


ਇਹ ਵੀ ਪੜ੍ਹੋ: NIA Raid In Punjab: ਐਕਸ਼ਨ ਮੋਡ 'ਚ ਆਈ ਐਨਆਈਏ; ਪੰਜਾਬ ਸਮੇਤ ਅੱਜ 6 ਸੂਬਿਆਂ 'ਚ ਛਾਪੇਮਾਰੀ ਜਾਰੀ


(For more news apart from Punjab's Moga, stay tuned to Zee PHH)