Punjab's Moga Police news: ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਪੁਸ਼ਪਿੰਦਰ ਸਿੰਘ, ਇੱਕ ਸਾਬਕਾ ਸਰਪੰਚ ਸਣੇ 4 ਲੋਕਾਂ 'ਤੇ 15,50000 ਰੁਪਏ ਦੀ ਠੱਗੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਦੀ ਪੁਲਿਸ ਵੱਲੋਂ Prevention of Corruption Act 7, 13 (2) ਅਤੇ ਆਈ ਪੀ ਸੀ ਧਾਰਾ 420, 406 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਵਿਜ਼ੀਲੈਂਸ ਵਿਭਾਗ ਵੱਲੋਂ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING

ਬਿਆਨਕਰਤਾ ਲਵਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਸਦਾ ਇੱਕ ਲੜਕੀ ਨਾਲ ਆਪਸੀ ਕਲੇਸ਼ ਚੱਲ ਰਿਹਾ ਸੀ ਅਤੇ ਇਸ ਮਾਮਲੇ ਵਿੱਚ ਰਾਜੀਨਾਮੇ ਲਈ ਹਰਦੀਪ ਸਿੰਘ ਹੈਪੀ, ਜੋ ਕਿ ਆਪਣੇ ਆਪ ਨੂੰ ਡੀਐਸਪੀ ਗੁਰਸ਼ਰਨਜੀਤ ਸਿੰਘ ਦਾ ਭਰਾ ਦੱਸਦਾ ਹੈ, ਉਸਨੇ ਉਸਨੂੰ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨਾਲ ਮਿਲਵਾਇਆ ਅਤੇ ਕਿਹਾ ਕਿ ਤੇਰਾ ਕੁੜੀ ਨਾਲ ਸਮਝੌਤਾ 15,50,000 ਰੁਪਏ ਵਿੱਚ ਕਰਵਾ ਦਿੰਦੇ ਹਾਂ। 


ਇਸ ਤੋਂ ਬਾਅਦ ਲਵਪ੍ਰੀਤ ਨੇ ਕਿਹਾ ਕਿ ਪੁਸ਼ਪਿੰਦਰ ਸਿੰਘ ਪੱਪੀ ਵੱਲੋਂ ਉਸਦੀ ਇੱਕ ਲੜਕੀ ਨਾਲ ਗੱਲ ਕਰਵਾਈ ਅਤੇ ਉਸ ਲੜਕੀ ਨੇ ਉਸਨੂੰ ਦੱਸਿਆ ਕਿ ਉਸਦਾ ਸਮਝੋਤਾ ਵੀ ਪੱਪੀ ਨੇ ਕਰਵਾਇਆ ਹੈ।  


ਦੂਜੇ ਪਾਸੇ ਪੁਸ਼ਪਿੰਦਰ ਸਿੰਘ ਪੱਪੀ ਵੱਲੋਂ ਆਪਣੇ ਇੱਕ ਰਿਸ਼ਤੇਦਾਰ ਦਰਸ਼ਨ ਸਿੰਘ ਨੂੰ ਲਵਪ੍ਰੀਤ ਨਾਲ ਮਿਲਵਾਇਆ ਗਿਆ।  ਇਸ ਦੌਰਾਨ ਲਵਪ੍ਰੀਤ ਨੇ ਦਰਸ਼ਨ ਸਿੰਘ ਨੂੰ 2,50,000 ਰੁਪਏ ਕੈਸ਼ ਦਿੱਤੇ ਅਤੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਹਾਜਰੀ ਵਿੱਚ ਦਰਸ਼ਨ ਸਿੰਘ ਦੇ ਕਹਿਣ 'ਤੇ ਮੁਨੀਮ ਰਾਕੇਸ਼ ਕੁਮਾਰ ਨੂੰ 13 ਲੱਖ ਰੁਪਏ ਦਾ ਚੈੱਕ ਦਿੱਤਾ। 


ਇਹ ਵੀ ਪੜ੍ਹੋ: ਵੱਡੀ ਖ਼ਬਰ: ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਹ ਬੰਦੀ ਸਿੰਘ 32 ਸਾਲਾਂ ਬਾਅਦ ਜੇਲ੍ਹ ਤੋਂ ਆਇਆ ਬਾਹਰ! ਮਿਲੀ ਪੈਰੋਲ


ਦੱਸ ਦਈਏ ਕਿ ਦਰਖਾਸਤੀ ਧਿਰ ਨੂੰ ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਮੁਨੀਮ ਰਾਕੇਸ਼ ਕੁਮਾਰ ਵਗੈਰਾ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਤੁਹਾਡਾ ਰਾਜੀਨਾਮਾ ਸਾਢੇ 15 ਲੱਖ ਰੁਪਏ ਵਿੱਚ ਨਹੀਂ 30 ਲੱਖ ਰੁਪਏ ਵਿੱਚ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਸਨੇ 30 ਲੱਖ ਰੁਪਏ ਨਾ ਦਿੱਤੇ ਤਾਂ ਉਸਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਜਾਵੇਗਾ।


- ਮੋਗਾ ਤੋਂ ਨਵਦੀਪ ਮਹੇਸਰੀ ਰਿਪੋਰਟ 


ਇਹ ਵੀ ਪੜ੍ਹੋ: ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ; ਇੱਕ ਨੌਜਵਾਨ ਦੀ ਮੌਤ


(For more news apart from Punjab's Moga Police, stay tuned to Zee PHH)