Punjab's Moga School Bus Road Accident news today: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ-ਲੁਧਿਆਣਾ ਮੁੱਖ ਮਾਰਗ ਤੇ ਪਿੰਡ ਮਹਿਣਾ ਨੇੜੇ ਇੱਕ ਨਿੱਜੀ ਸਕੂਲ ਦੀਆਂ ਦੋ ਬੱਸਾਂ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਕਈ ਬਚੇ ਜਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਜਿਆਦਾਤਰ ਬੱਚੇ ਸੁਰੱਖਿਅਤ ਹਨ ਪਰ ਅਜੇ ਵੀ ਕਈ ਬੱਚੇ ਇਸ ਹਾਦਸੇ ਦੇ ਸਦਮੇ 'ਚ ਹੀ ਹਨ ਅਤੇ ਇਸ ਸੜਕ ਹਾਦਸੇ ਬਾਰੇ ਕੁਝ ਵੀ ਨਹੀਂ ਬੋਲ ਪਾ ਰਹੇ ਹਨ। ਇੱਥੇ ਤੱਕ ਕਿ ਕਈ ਬੱਚਿਆਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੱਚੇ ਆਪਣਾ ਨਾਮ ਤੱਕ ਨਹੀਂ ਦੱਸ ਪਾ ਰਹੇ। 


ਇਨ੍ਹਾਂ ਹੀ ਨਹੀਂ ਬੱਚਿਆਂ ਦੇ ਮਾਪੇ ਵੀ ਇੱਕ ਤਰ੍ਹਾਂ ਦੇ ਸਦਮੇ 'ਚ ਹਨ ਅਤੇ ਸ਼ਾਇਦ ਉਹ ਇਸ ਚੀਜ਼ ਦਾ ਸ਼ੁਕਰਾਨਾ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਬਚ ਗਏ ਹਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਹੈ ਪਰ ਕਈ ਬੱਚਿਆਂ ਦੇ ਸੱਟਾਂ ਲੱਗੀਆਂ ਹਨ।  


ਇਸ ਦੌਰਾਨ SSP Moga ਵੱਲੋਂ ਵੀ ਜ਼ਖਮੀ ਬੱਚਿਆਂ ਦੇ ਹਾਲ ਚਾਲ ਬਾਰੇ ਜਾਣਕਾਰੀ ਲਈ ਗਈ। ਅੱਜ ਸਵੇਰੇ ਟਰੱਕ ਅਤੇ ਸਕੂਲ ਵੈਨ ਦਰਮਿਆਨ ਹੋਈ ਟੱਕਰ ਦੇ ਵਿੱਚ ਕਈ ਸਕੂਲੀ ਬੱਚੇ ਤੇ ਅਧਿਆਪਕ ਜਖਮੀ ਹੋ ਗਏ ਸਨ। ਉਨ੍ਹਾਂ ਦਾ ਹਾਲ ਜਾਨਣ ਲਈ ਮੋਗਾ ਦੇ ਐਸਐਸਪੀ ਜੇ ਏਲੇਨਚੇਲੀਅਨ ਮੋਗਾ ਹਸਪਤਾਲ ਪਹੁੰਚੇ ਅਤੇ ਬੱਚਿਆਂ ਦਾ ਹਾਲ ਜਾਣਿਆ।


ਐਸਐਸਪੀ ਮੋਗਾ ਨੇ ਦੱਸਿਆ ਕਿ ਕੁੱਲ 28 ਬੱਚੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਤੇ ਕਈ ਬੱਚੇ ਇਲਾਜ ਕਰਵਾ ਕੇ ਆਪਣੇ ਘਰ ਚਲੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਭੇਜ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ 


ਇਹ ਵੀ ਪੜ੍ਹੋ: Punjab Floods 2023: ਅੱਜ ਭਾਰਤ ਪਰਤਣਗੇ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜੇ ਪੰਜਾਬ ਦੇ 2 ਨੌਜਵਾਨ 


(For more news apart from Punjab's Moga School Bus Road Accident news today, stay tuned to Zee PHH)