Mohali Encounter: ਮੁਹਾਲੀ `ਚ `ਗੱਬਰ ਸਿੰਘ` ਦੇ ਹੱਥੇ ਚੜ੍ਹੇ ਗੱਡੀ ਖੋਹ ਕੇ ਭੱਜ ਰਹੇ ਮੁਲਜ਼ਮ!
Mohali Encounter Today news: ਗੋਲੀ ਲੱਗਣ ਕਾਰਨ ਗੰਭੀਰ ਰੂਪ `ਚ ਜ਼ਖ਼ਮੀ ਹੋਏ ਵਿਅਕਤੀ ਨੂੰ ਪੁਲਿਸ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ.
Punjab's Mohali Encounter news today: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਫੇਜ਼ 3 'ਚ ਬੰਦੂਕ ਦੀ ਨੋਕ 'ਤੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਚਨਾ ਮਿਲਦਿਆਂ ਹੀ ਥਾਣਾ ਮਟੌਰ ਦੇ ਐੱਸਐਚਓ ਗੱਬਰ ਸਿੰਘ ਦੀ ਅਗਵਾਈ 'ਚ ਪੁਲਿਸ ਹਰਕਤ 'ਚ ਆ ਗਈ ਅਤੇ ਚੋਰੀ ਦੇ ਦੋਸ਼ੀਆਂ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਗਿਆ।
ਇੱਥੇ ਮੁਹਾਲੀ ਦੇ 3/5 ਦੀਆਂ ਲਾਈਟਾਂ ਕੋਲ ਪੁੱਜਣ 'ਤੇ ਸਨੈਚਰਾਂ ਵੱਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਗਈ, ਜਿਸ ਦਾ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਕਈ ਰਾਊਂਡ ਫਾਇਰ ਕੀਤੇ।
ਪੁਲਿਸ ਦੀ ਗੋਲੀਬਾਰੀ ਵਿੱਚ ਕਾਰ 'ਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਗੋਲੀ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਵਿਅਕਤੀ ਨੂੰ ਪੁਲਿਸ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Tomato Price Hike: ਮਹਿੰਗਾਈ ਦੀ ਮਾਰ, ਹੁਣ ਬਿਨ੍ਹਾਂ ਟਮਾਟਰ ਲੈਣਾ ਪਵੇਗਾ ਬਰਗਰ ਦਾ ਸਵਾਦ!
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਪਹਿਲਾਂ ਵੀ ਐਨਟੀਪੀਸੀ ਵਿੱਚ ਚੋਰੀ ਦੇ ਮਾਮਲੇ ਦਰਜ ਹਨ। ਇਨ੍ਹਾਂ ਹੀ ਨਹੀਂ ਫੜ੍ਹੇ ਗਏ ਵਿਅਕਤੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪੰਜਾਬ 'ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ।
ਦਫ਼ਤਰ ਵਿੱਚ ਮੌਜੂਦ ਵਿਅਕਤੀਆਂ ਕੋਲੋਂ ਇੱਕ ਬੱਤੀ ਬੋਰ ਪਿਸਤੌਲ, ਇੱਕ 315 ਬੋਰ ਦਾ ਦੇਸੀ ਕੱਟਾ, ਚਾਰ ਜਿੰਦਾ ਕਾਰਤੂਸ ਤੋਂ ਇਲਾਵਾ ਇੱਕ ਫੋਰਡ ਫਿਗੋ ਕਾਰ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: Ludhiana Triple Murder News: ਟ੍ਰਿਪਲ ਮਡਰ ਨਾਲ ਦਹਿਲਿਆ ਲੁਧਿਆਣਾ, ਇੱਕੋ ਘਰ 'ਚ ਤਿੰਨ ਬਜ਼ੁਰਗਾਂ ਦਾ ਕਤਲ
(For more news apart from Punjab's Mohali Encounter news today, stay tuned to Zee PHH)