Mohali Murder News: ਮੁਹਾਲੀ ਵਿੱਚ ਵਿਅਕਤੀ ਦਾ ਰਾਡ ਮਾਰ ਕੇ ਕੀਤਾ ਕਤਲ, ਜਾਣੋ ਕੀ ਰਹੀ ਵਜ੍ਹਾ
Mohali Murder News: ਢਾਬੇ `ਤੇ ਟੈਕਸੀ ਡਰਾਈਵਰ ਨੇ ਲੜਕੀ ਨੂੰ ਥੱਪੜ ਮਾਰਿਆ ਅਤੇ ਰੋਕਣ `ਤੇ ਨੌਜਵਾਨ ਦੇ ਸਿਰ `ਤੇ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ।
Mohali Murder News/ਮਨੀਸ਼ ਸ਼ੰਕਰ: ਪੰਜਾਬ ਦੇ ਮੁਹਾਲੀ ਵਿੱਚ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਗੁੱਸੇ 'ਚ ਆਏ ਟੈਕਸੀ ਚਾਲਕ ਨੇ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸਿਰ 'ਤੇ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਘਟਨਾ 3 ਜੂਨ ਦੀ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਬਲੌਂਗੀ ਵਾਸੀ ਵਜੋਂ ਹੋਈ ਹੈ। ਇਸ ਘਟਨਾ ਵਿੱਚ ਜਤਿੰਦਰ ਦੀ ਕਰੀਬੀ ਭੈਣ ਵੀ ਜ਼ਖ਼ਮੀ ਹੋ ਗਈ ਹੈ ਅਤੇ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ।
ਮੁਲਜ਼ਮ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ
ਇਹ ਕਤਲ ਜ਼ੀਰਕਪੁਰ ਦੀ ਰੇਲ ਵਿਹਾਰ ਸੁਸਾਇਟੀ ਦੇ ਰਹਿਣ ਵਾਲੇ ਟੈਕਸੀ ਡਰਾਈਵਰ ਜਤਿੰਦਰਪਾਲ ਸਿੰਘ ਨੇ ਕੀਤਾ ਹੈ। ਬਲੌਂਗੀ ਪੁਲਿਸ ਨੇ ਮੁਲਜ਼ਮ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: Amritsar Border: ਅੰਮ੍ਰਿਤਸਰ ਬਾਰਡਰ 'ਤੇ ਤਸਕਰ ਕੋਲੋਂ 2 ਕਰੋੜ ਰੁਪਏ ਬਰਾਮਦ, BSF ਨੇ ਸੂਚਨਾ ਤੋਂ ਬਾਅਦ ਕੀਤੀ ਬਰਾਮਦਗੀ
ਜਤਿੰਦਰਪਾਲ ਸਿੰਘ ਦੀ ਮਹਿਲਾ ਦੋਸਤ ਵੀ ਮਲੇਰਕੋਟਲੇ ਦੀ ਹੀ ਹੈ। ਜਤਿੰਦਰਪਾਲ ਸਿੰਘ ਟੈਕਸੀ ਚਲਾਉਂਦਾ ਹੈ। ਉਸ ਦੀ ਪ੍ਰੇਮਿਕਾ ਆਪਣੇ ਇੱਕ ਦੋਸਤ ਨਾਲ ਖਰੜ ਇਲਾਕੇ ਦੇ ਇੱਕ ਪੀਜੀ ਵਿੱਚ ਰਹਿੰਦੀ ਹੈ। 3 ਜੂਨ ਦੀ ਰਾਤ ਨੂੰ ਜਤਿੰਦਰਪਾਲ ਸਿੰਘ ਦੀ ਮਹਿਲਾ ਦੋਸਤ ਨੇ ਉਸ ਨੂੰ ਫੋਨ ਕਰਕੇ ਆਪਣੇ ਪੀ.ਜੀ. ਬੁਲਾਇਆ ਸੀ ਅਤੇ ਜਤਿੰਦਰਪਾਲ ਪੀਜੀ ਪਹੁੰਚਿਆ ਅਤੇ ਤਿੰਨਾਂ ਨੇ ਉਥੇ ਸ਼ਰਾਬ ਪੀਤੀ।
ਦੇਰ ਰਾਤ ਜਤਿੰਦਰਪਾਲ ਸਿੰਘ ਦੀ ਮਹਿਲਾ ਦੋਸਤ ਨੇ ਉਸ ਨੂੰ ਮੌਜ-ਮਸਤੀ ਕਰਨ ਲਈ ਕਿਹਾ ਅਤੇ ਤਿੰਨੋਂ ਜਣੇ ਕਾਰ ਵਿੱਚ ਆਈਸਕ੍ਰੀਮ ਖਾਣ ਚਲੇ ਗਏ। ਉਥੇ ਬਲੌਂਗੀ ਦਾ ਰਹਿਣ ਵਾਲਾ ਜਤਿੰਦਰ ਸਿੰਘ ਵੀ ਆਪਣੀ ਭੈਣ ਨਾਲ ਖਾਣਾ ਖਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਜਤਿੰਦਰਪਾਲ ਸਿੰਘ ਨੇ ਆਪਣੀ ਪ੍ਰੇਮਿਕਾ ਦੀ ਸਹੇਲੀ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਆਪਣੀ ਭੈਣ ਨਾਲ ਖਾਣਾ ਖਾ ਰਹੇ ਜਤਿੰਦਰ ਸਿੰਘ ਨੇ ਇਹ ਸਭ ਦੇਖ ਕੇ ਟੈਕਸੀ ਡਰਾਈਵਰ ਜਤਿੰਦਰਪਾਲ ਸਿੰਘ ਨੂੰ ਪੁੱਛਿਆ ਕਿ ਉਹ ਔਰਤ ਨੂੰ ਕਿਉਂ ਮਾਰ ਰਿਹਾ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਮੁਲਜ਼ਮਾਂ ਨੇ ਜਤਿੰਦਰ ਸਿੰਘ ਦੇ ਸਿਰ ’ਤੇ ਰਾਡ ਨਾਲ ਜ਼ੋਰਦਾਰ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐਸਐਚਓ ਬਲੌਂਗੀ ਸੁਮਿਤ ਮੋੜ ਨੇ ਦੱਸਿਆ ਕਿ ਜਤਿੰਦਰਪਾਲ ਸਿੰਘ ਨੂੰ ਕਤਲ ਤੋਂ ਬਾਅਦ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ।