Punjab News: ਪਿੰਡ ਭਲਾਣ ਦੀ ਮੁੱਖ ਸੜਕ 'ਤੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਧਰਨਾ ਰਾਤ ਨੂੰ ਵੀ ਜਾਰੀ ਰਿਹਾ। ਪੀੜਤ ਪਰਿਵਾਰ ਤੇ ਪਿੰਡ ਵਾਸੀ ਆਪਣੀਆਂ ਸ਼ਰਤਾਂ 'ਤੇ ਅੜੇ ਰਹੇ। ਉਹਨਾਂ ਦੀ ਮੰਗ ਹੈ ਕਿ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਉਹ ਪਰਿਵਾਰ ਬਹੁਤ ਗਰੀਬ ਹੈ ਉਸ ਦੀ ਮਾਲੀ ਸਹਾਇਤਾ ਦੇ ਲਈ 20 ਲੱਖ ਰੁਪਇਆ ਦਿੱਤਾ ਜਾਵੇ ਤੇ ਦੂਸਰੀ ਲੜਕੀ ਜੋ ਕਿ ਪੀ ਜੀ ਆਈ ਚੰਡੀਗੜ੍ਹ ਹੈ ਉਸਨੂੰ ਪੰਜ ਲੱਖ ਰੁਪਏ ਦਿੱਤੇ ਜਾਣ।


COMMERCIAL BREAK
SCROLL TO CONTINUE READING

ਇਸ ਸੜਕ ਤੋਂ ਲੰਘ ਰਹੀਆਂ ਭਾਰੀ ਗੱਡੀਆਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਅਤੇ ਇਸ ਟੁੱਟੇ ਹੋਏ ਰਾਸਤੇ ਨੂੰ ਜਲਦ ਬਣਾਇਆ ਜਾਵੇ। ਇਹ ਸਾਰੀਆਂ ਮੰਗਾਂ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਇਸ ਧਰਨੇ ਵਿੱਚ ਆ ਕੇ ਇਸ ਮੰਗਾਂ ਨੂੰ ਨਹੀਂ ਮੰਨਦਾ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਜਗ੍ਹਾ ਤੋਂ ਧਰਨਾ ਖ਼ਤਮ ਕਰਕੇ ਸ੍ਰੀ ਅਨੰਦਪੁਰ ਸਾਹਿਬ - ਗੜਸ਼ੰਕਰ ਮੁੱਖ ਸੜਕ ਤੇ ਸਵੇਰ ਨੂੰ ਲਗਾਇਆ ਜਾਵੇਗਾ।


ਇਹ ਵੀ ਪੜ੍ਹੋ: Surinder Shinda Cremation News: ਅੱਜ ਹੋਵੇਗਾ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ

ਇੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਵਿੱਚ ਕੱਲ ਇੱਕ ਦੁੱਖ ਦਾਇਕ ਘਟਨਾ ਹੋਈ ਸੀ ਜਿਸ ਵਿੱਚ ਨਾਨਗਰਾ ਪਿੰਡ ਦੀਆਂ ਦੋ ਕੁੜੀਆਂ ਸਕੂਲ ਨੂੰ ਜਾ ਰਹੀ ਸਨ ਤੇ ਪਿੰਡ ਭਲਾਣ ਦੇ ਕੋਲ ਤੋਂ ਪਿੱਛੇ ਤੋਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਇੱਕ ਲੜਕੀ ਦੀ ਮੌਤ ਹੋ ਗਈ ਤੇ ਦੂਸਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਤੇ ਉਸਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪਿੰਡ ਭਲਾਣ ਦੀ ਮੁੱਖ ਸੜਕ 'ਤੇ ਡੈਡ ਬੋਡੀ ਰੱਖ ਕੇ ਜਾਮ ਲਗਾ ਦਿੱਤਾ ਸੀ।


ਇਹ ਵੀ ਪੜ੍ਹੋ: Punjab Accident News: ਟਿੱਪਰ ਨੇ ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਦਰੜਿਆ, ਇੱਕ ਦੀ ਮੌਤ; ਪਿੰਡ ਵਾਸੀਆਂ ਨੇ ਲਗਾਇਆ ਜਾਮ

ਗੌਰਤਲਬ ਹੈ ਕਿ ਬੀਤੇ ਦਿਨੀ ਨੰਗਲ ਅਧੀਨ ਪੈਂਦੇ ਪਿੰਡ ਨਾਨਗਰਾਂ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਸਕੂਲ ਜਾ ਰਹੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਿਕ ਦੋ ਵਿਦਿਆਰਥਣਾਂ ਸਕੂਲ ਨੂੰ ਜਾ ਰਹੀਆਂ ਸਨ ਤੇ ਪਿੰਡ ਭਲਾਣ ਦੇ ਕੋਲ ਟਿੱਪਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਲ ਜਾ ਰਹੀ ਇੱਕ ਵਿਦਿਆਰਥਣ ਦੀ ਟਿੱਪਰ ਦੇ ਹੇਠਾਂ ਆਉਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਦੂਸਰੀ ਕੁੜੀ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਹਸਪਤਾਲ ਭੇਜਿਆ ਗਿਆ ਸੀ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਕੁੜੀ ਦੀ ਹਾਲਤ ਗੰਭੀਰ ਹੋਣ ਕਰਕੇ ਇਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ।