Punjab News: ਨਵਾਂਸ਼ਹਿਰ `ਚ ਅਣਪਛਾਤਿਆਂ ਨੇ ਕੀਤੀ ਫਾਇਰਿੰਗ, ਇੱਕ ਵਿਅਕਤੀ ਦੀ ਮੌਤ, ਘਟਨਾ ਸੀਸੀਟੀਵੀ `ਚ ਕੈਦ
Nawanshahr Firing News: ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਸਟੈਂਡ ਨੇੜੇ ਮੋਟਰ ਸਾਈਕਲ ਤੋਂ ਆਏ ਅਣਪਛਾਤਿਆਂ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
Nawanshahr Firing News: ਪੰਜਾਬ ਵਿੱਚ ਕਤਲ, ਫਾਇੰਰਿਗ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਅਣਪਛਾਤਿਆਂ ਵੱਲੋਂ ਕੀਤੀ ਅੰਨੇਵਾਹ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਵਾਰਦਾਤ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਅਤੇ ਜੇਰੇ ਇਲਾਜ਼ ਹੈ। ਇਸ ਮੌਕੇ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਹ ਵਾਰਦਾਤ ਦੇਰ ਰਾਤ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਅਧੀਨ ਨੈਸ਼ਨਲ ਹਾਈਵੇਅ ਤੇ ਪਿੰਡ ਗੜ੍ਹੀ ਕਾਨੂੰਗੋ ਦੇ ਬੱਸ ਸਟੈਂਡ ਨੇੜੇ ਵਾਪਰੀ ਹੈ ਤੇ ਮੋਟਰ ਸਾਈਕਲ ਉੱਤੇ ਆਏ ਅਣਪਛਾਤਿਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਇੱਕ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ, ਜਦੋਂ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਸਟੈਂਡ ਨੇੜੇ ਮੋਟਰ ਸਾਈਕਲ ਤੋਂ ਆਏ ਅਣਪਛਾਤਿਆਂ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: Punjab Flood News: ਧੁੱਸੀ ਬੰਨ੍ਹ ਨੂੰ ਪਿੰਡ ਰਾਜੇਵਾਲ ਕੋਲੋਂ ਲੱਗੀ ਢਾਹ, ਦਰਜਨਾਂ ਪਿੰਡਾਂ ਨੂੰ ਖ਼ਤਰਾ ਹੋਇਆ ਪੈਦਾ
ਇਸ ਵਾਰਦਾਤ ਵਿੱਚ ਨਰਿੰਦਰ ਸਿੰਘ ਘੁੰਨਾ ਉਮਰ 35 ਸਾਲ ਵਾਸੀ ਗੜ੍ਹੀ ਕਾਨੂੰਗੋਆ ਅਤੇ ਨਵਿੰਦਰਪਾਲ ਸਿੰਘ ਵਾਸੀ ਗੜ੍ਹੀ ਕਾਨੂੰਗੋਆ ਦੇ ਗੰਭੀਰ ਰੂਪ ਵਿੱਚ ਫਟੱਝ ਹੋ ਗਏ, ਜਿਨ੍ਹਾਂ ਨੂੰ ਬੱਸ ਅੱਡੇ ਨੇੜੇ ਖੜੇ ਲੋਕਾਂ ਨੇ ਨੇੜੇ ਦੇ ਨਿਜੀ ਹਸਪਤਾਲ ਵਿੱਖੇ ਪਹੁੰਚਾਈਆਂ, ਜਿੱਥੇ ਡਾਕਟਰਾਂ ਨੇ ਨਰਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਜ਼ਖ਼ਮੀ ਨਵਿੰਦਰਪਾਲ ਸਿੰਘ ਜੇਰੇ ਇਲਾਜ ਅਧੀਨ ਹੈ। ਮੌਕੇ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਦੂਜੇ ਪਾਸੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਜਾਂਚ ਸ਼ੁਰੂ ਕਰ ਕਰ ਦਿੱਤੀ ਗਈ ਹੈ।
ਨਰਿੰਦਰ ਸਿੰਘ ਅਤੇ ਨਵਿੰਦਰ ਪਾਲ ਸਿੰਘ ਮੰਗਲਵਾਰ ਰਾਤ ਪ੍ਰਾਚੀਨ ਸ਼ਿਵ ਮੰਦਰ ਦੇ ਸਾਹਮਣੇ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਸਨ। ਰਾਤ ਕਰੀਬ 9:10 ਵਜੇ ਦੋ ਬਾਈਕ ਸਵਾਰ ਹਮਲਾਵਰ ਮੌਕੇ 'ਤੇ ਪਹੁੰਚੇ। ਜਿਸ ਨੇ ਦੋਵਾਂ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ। ਸਿਰ ਵਿੱਚ ਗੋਲੀ ਲੱਗਣ ਕਾਰਨ ਨਰਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਗੋਲੀ ਛਾਤੀ ਨੂੰ ਛੂਹਣ ਕਾਰਨ ਨਵਿੰਦਰ ਪਾਲ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: Panchkula News: 2 ਸਾਲ ਦੇ ਬੱਚੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਵਿਅਕਤੀ ਨੂੰ ਹੋਈ 14 ਸਾਲ ਦੀ ਸਜ਼ਾ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਗੋਲੀ ਚੱਲਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਸਨ। ਇੱਕ ਨੌਜਵਾਨ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਅਤੇ ਦੂਜੇ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਗੁਰਵਿੰਦਰ ਸਿੰਘ ਤੜਕੇ ਸਾਢੇ 4 ਵਜੇ ਦੇ ਕਰੀਬ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਮਹਿੰਦੀਪੁਰ ਵੱਲ ਆ ਰਹੇ ਸਨ ਕਿ ਜਿਵੇਂ ਹੀ ਉਹ ਪਿੰਡ ਨੇੜੇ ਪਹੁੰਚੇ ਤਾਂ ਆਈ-20 ਗੱਡੀ 'ਚ ਸਵਾਰ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ। ਸਾਹਮਣੇ ਤੋਂ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਕ ਗੋਲੀ ਗੁਰਵਿੰਦਰ ਸਿੰਘ ਦੀ ਬਾਂਹ 'ਚ ਲੱਗੀ ਅਤੇ ਦੂਸਰੀ ਗੋਲੀ ਉਸ ਦੇ ਕੋਲੋਂ ਲੰਘ ਗਈ, ਜਦਕਿ ਮਨਦੀਪ ਸਿੰਘ ਦੀ ਗਰਦਨ 'ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਏ ਸੀ।