Punjab Moga news:  ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਕਾਰਤੂਸ ਅਤੇ ਦੋ ਹੈਂਡ ਗ੍ਰੇਨੇਡ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਇਹ ਵਿਸਫੋਟਕ ਇੱਕ ਕਿਸਾਨ ਦੇ ਖੇਤ ਵਿੱਚ ਮਿੱਟੀ ਹੇਠਾਂ ਦੱਬੇ ਹੋਏ ਸਨ। ਕਿਸਾਨ ਨੂੰ ਸੋਮਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਆਪਣੇ ਖੇਤ ਨੂੰ ਪੱਧਰਾ ਕਰ ਰਿਹਾ ਸੀ। ਦੱਸ ਦੇਈਏ ਕਿ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਮੋਗਾ ਵਿੱਚ ਖੁਦਾਈ ਦੌਰਾਨ 2 ਹੈਂਡ ਗ੍ਰਨੇਡ ਅਤੇ 37 ਕਾਰਤੂਸ ਮਿਲੇ ਹਨ। 


COMMERCIAL BREAK
SCROLL TO CONTINUE READING

ਹੈਂਡ ਗ੍ਰੇਨੇਡ ਦੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਆਸਪਾਸ ਦੇ ਇਲਾਕੇ ਨੂੰ ਖਾਲੀ ਕਰਵਾਇਆ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਕਸਬਾ ਧਰਮਕੋਟ ਦੇ ਪਿੰਡ ਪੰਡੋਰੀ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਮਜ਼ਦੂਰਾਂ ਕੋਲੋਂ ਹੈਂਡ ਗਰਨੇਡ ਅਤੇ ਕਾਰਤੂਸ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ। ਉਸ ਨੇ ਤੁਰੰਤ ਇਸ ਦੀ (Moga police) ਸੂਚਨਾ ਪੁਲਸ ਨੂੰ ਦਿੱਤੀ।



ਇਹ ਵੀ ਪੜ੍ਹੋ: ਸੰਗਰੂਰ ਪੁਲਿਸ ਨੇ 4 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ, ਪੈਸੇ ਦੇ ਬਦਲੇ ਕਰਦੇ ਸਨ ਕਤਲ 

ਇਸ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲੁਧਿਆਣਾ ਤੋਂ ਬੰਬ ਨਿਰੋਧਕ ਟੀਮ ਨੂੰ ਵੀ ਬੁਲਾਇਆ ਗਿਆ। ਜਿਸ ਦੀ ਸੁਰੱਖਿਆ ਤਹਿਤ ਅਧਿਕਾਰੀਆਂ ਨੇ ਹੈਂਡ ਗ੍ਰੇਨੇਡ ਨੂੰ ਰੇਤ ਵਿੱਚ ਰੱਖ ਕੇ ਨਕਾਰਾ ਕਰ ਦਿੱਤਾ।


(ਨਵਦੀਪ ਸਿੰਘ ਦੀ ਰਿਪੋਰਟ )