Punjab news: ਬੀਬੀ ਜਗੀਰ ਕੌਰ ਦੇ ਬਿਆਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿਖੇਧੀ
Punjab News: ਉਹਨਾਂ ਕਿਹਾ ਕਿ ਓਹਨਾਂ ਨੂੰ ਕਾਂਗਰਸ ਤੋਂ ਇਤਰਾਜ ਹੈ ਜਿਸਨੇ ਸਿੱਖੀ ਦਾ ਘਾਣ ਕੀਤਾ ਤੇ ਬਾਕੀ ਪਾਰਟੀਆਂ ਵੀ ਰਾਜਨੀਤਿਕ ਨਹੀਂ ਧਾਰਮਿਕ ਮੁੱਦਿਆਂ ਤੇ ਚੱਲਣ ਫੇਰ ਓਹਨਾ ਨੂੰ ਕੋਈ ਇਤਰਾਜ਼ ਨਹੀਂ ।
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਇਕ ਪ੍ਰੈਸ ਕਾਨਫਰੰਸ ਕਰ ਬੀਬੀ ਜਾਗੀਰ ਕੌਰ ਵਲੋਂ ਇੱਕ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਾਂਗਰਸ, ਭਾਜਪਾ ਤੇ ਆਪ ਨੂੰ ਸੱਦਾ ਦੇਣ ਦੇ ਬਿਆਨ ਦੀ ਨਿਖੇਧੀ ਕੀਤੀ।
ਉਹਨਾਂ ਨੇ ਕਿਹਾ ਕਾਂਗਰਸ ਨੂੰ ਉਹ ਕਿਸ ਤਰ੍ਹਾਂ ਜਸਟਿਫਾਈ ਕਰ ਸਕਦੇ ਨੇ ਜਿਸਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸਿੱਖੀ ਦਾ ਘਾਣ ਕੀਤਾ । ਉਹਨਾਂ ਕਿਹਾ ਕਿ ਓਹਨਾਂ ਨੂੰ ਕਾਂਗਰਸ ਤੋਂ ਇਤਰਾਜ ਹੈ ਜਿਸਨੇ ਸਿੱਖੀ ਦਾ ਘਾਣ ਕੀਤਾ ਤੇ ਬਾਕੀ ਪਾਰਟੀਆਂ ਵੀ ਰਾਜਨੀਤਿਕ ਨਹੀਂ ਧਾਰਮਿਕ ਮੁੱਦਿਆਂ ਤੇ ਚੱਲਣ ਫੇਰ ਓਹਨਾ ਨੂੰ ਕੋਈ ਇਤਰਾਜ਼ ਨਹੀਂ ।
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਤੇ ਇੱਥੇ ਪਹੁੰਚ ਕੇ ਉਹਨਾਂ ਇੱਕ ਪ੍ਰੈਸ ਕਾਨਫਰੰਸ ਕਰ ਬੀਬੀ ਜਾਗੀਰ ਕੌਰ ਉੱਤੇ ਸ਼ਬਦੀ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਨੂੰ ਪੰਥ ਨੇ ਬਹੁਤ ਕੁਝ ਦਿੱਤਾ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ, ਅਕਾਲੀ ਦਲ ਵਲੋਂ ਕੈਬਿਨਟ ਮੰਤਰੀ ਬਣਾਇਆ ਗਿਆ ਮਗਰ ਫੇਰ ਵੀ ਉਹਨਾਂ ਨੂੰ ਸਬਰ ਨਹੀਂ ਹੈ।
ਇਹ ਵੀ ਪੜ੍ਹੋ: ਮੋਗਾ ਨਗਰ ਨਿਗਮ ਦੀ ਕਾਂਗਰਸੀ ਮੇਅਰ ਨਿਤੀਕਾ ਭਲਾ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾਉਣ ਦੀ ਤਿਆਰੀ
ਧਾਮੀ ਨੇ ਇੱਕ ਅੰਗਰੇਜ਼ੀ ਅਖਬਾਰ ਦਿਖਾਉਂਦੇ ਹੋਏ ਉਸ ਵਿੱਚ ਬੀਬੀ ਜਾਗੀਰ ਕੌਰ ਦਾ ਬਿਆਨ ਦਿਖਾਉਂਦੇ ਕਿਹਾ ਕਿ ਉਹ ਚੋਣਾਂ ਲੜਨ ਸਾਨੂੰ ਕੋਈ ਇਤਰਾਜ਼ ਨਹੀਂ ਮਗਰ ਬੀਬੀ ਜੀ ਨੇ ਕਾਂਗਰਸ , ਭਾਜਪਾ ਤੇ ਆਪ ਨੂੰ ਵੀ ਸੱਦਾ ਦਿੱਤਾ ਹੈ ਜਿਸ ਉੱਤੇ ਓਹਨਾਂ ਨੂੰ ਇਤਰਾਜ਼ ਹੈ। ਕਾਂਗਰਸ ਜਿਸਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਬੀਬੀ ਜੀ ਉਸਨੂੰ ਕਿਸ ਤਰੀਕੇ ਨਾਲ ਜਸਟਿਫਾਈ ਕੀਤਾ।