IELTS band news: ਸਬ ਡਵੀਜਨ ਤਲਵੰਡੀ ਸਾਬੋ ( ਬਠਿੰਡਾ )ਦੇ ਪਿੰਡ ਗਾਟਵਾਲੀ ਵਿਖੇ ਵਿਦੇਸ਼ ਜਾਣ ਲਈ ਆਈਲਟਸ ਕਰ ਰਿਹਾ ਨੌਜਵਾਨ ਦੋ ਵਾਰ ਫੇਲ੍ਹ ਹੋਣ ਕਰਕੇ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਖੇਤ ਵਿਚ ਜਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਨੇ ਫੌਜ 'ਚ ਭਰਤੀ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਇਸ ਕਰਕੇ  ਉਹ ਬੇਹੱਦ ਪਰੇਸ਼ਾਨ ਸੀ। ਵਿਦੇਸ਼ ਜਾਣ ਲਈ ਆਈਲਟਸ ਦੀ ਤਿਆਰੀ (IELTS band) ਕਰਨੀ ਸ਼ੁਰੂ ਕੀਤੀ ਸੀ, ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ ਪਿਤਾ ਅਤੇ ਛੋਟਾ ਭਰਾ ਛੱਡ ਗਿਆ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਅਨੁਸਾਰ ਨੋਜਾਨ ਸਬ ਡਵੀਜ਼ਨ ਤਲਵੰਡੀ ਸਾਬੋ ਬਠਿੰਡਾ ਦੇ ਪਿੰਡ ਗਾਟਵਾਲੀ ਦਾ ਰਹਿਣਾ ਵਾਲਾ ਹੈ ਤੇ ਉਸਦਾ ਨਾਮਕੁਲਦੀਪ ਸਿੰਘ ਹੈ, ਜੋ ਵਿਦੇਸ਼ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਦੀ ਗਰੀਬੀ ਦੂਰ ਕਰਨ ਲਈ ਆਈਲਟਸ ਦੀ ਤਿਆਰੀ (IELTS band) ਕਰ ਰਿਹਾ ਸੀ। ਇਸ ਪੇਪਰ ਵਿਚ ਦੋ ਵਾਰ ਕਾਮਯਾਬ ਨਾ ਹੋਣ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਸੀ।  ਇਸ ਲਈ ਉਸਨੇ ਆਪਣੇ ਖੇਤ ਵਿਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। 


ਇਹ ਵੀ ਪੜ੍ਹੋ: ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ 

ਦੱਸ ਦੇਈਏ ਕਿ ਮ੍ਰਿਤਕ ਦਾ ਪਿਤਾ ਇਕ ਗਰੀਬ ਕਿਸਾਨ ਹੈ ਜਿਸਦੇ ਸਿਰ 'ਤੇ ਕਾਫੀ ਕਰਜ਼ਾ ਵੀ ਹੈ। ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਕਾਰਨ ਪਰਿਵਾਰ ਸਦਮੇ ਵਿਚ ਹੈ।  ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਰਾਤ 8 ਵਜੇ ਤੋਂ ਘਰੋਂ ਗਾਇਬ ਸੀ ਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ।  ਉਸ ਦੀ ਸਵੇਰ ਸਮੇਂ ਖੇਤ ਦੇ ਕੋਠੇ ਵਿਚ ਲਾਸ਼ ਲਟਕਦੀ ਹੋਈ ਨਜ਼ਰ ਆਈ। 



ਮ੍ਰਿਤਕ ਦੇ ਪਿਤਾ ਨੇ ਦੱਸਿਆ ਉਹ ਆਈਲਟਸ ਪੇਪਰ ਵਿਚ ਦੋ ਵਾਰ ਰਹਿਣ ਕਾਰਨ ਪ੍ਰੇਸ਼ਾਨ ਸੀ। ਇਸ ਤੋਂ ਬਾਅਦ ਹੁਣ ਰਾਮਾ ਮੰਡੀ ਪੁਲਸ ਨੇ 174 ਦੀ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕੋਲੋਂ ਮਹਿਜ਼ ਇੱਕ ਏਕੜ ਜ਼ਮੀਨ ਹੈ, ਨੌਜਵਾਨ ਆਸਟ੍ਰੇਲੀਆ ਜਾ ਕੇ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ। 


(ਕੁਲਬੀਰ ਬੀਰਾ ਦੀ ਰਿਪੋਰਟ)