Punjab News: ਅੰਮ੍ਰਿਤਸਰ BSF ਨੂੰ ਮਿਲੀ ਵੱਡੀ ਕਾਮਯਾਬੀ, ਖੇਤਾਂ ਵਿੱਚੋਂ ਮਿਲਿਆ ਡਰੋਨ
Punjab Amritsar latest News: ਬੀਐਸਐਫ ਨੇ ਭਾਰਤ-ਪਾਕਿ ਸਰਹੱਦੀ ਪਿੰਡ ਰਤਨਖੁਰਦ ਵਿੱਚ ਡਰੋਨ ਬਰਾਮਦ ਕੀਤਾ ਹੈ। ਬੀਐਸਐਫ ਨੇ ਇਸ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਹੈ।
Punjab Amritsar latest News: ਭਾਰਤ ਪਾਕਿਸਤਾਨ ਬਾਰਡਰ (India-Pak Border) ਤੋਂ ਆਏ ਦਿਨ ਡਰੋਨ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਅੱਜ ਅੰਮ੍ਰਿਤਸਰ BSF ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ ਨੇ ਭਾਰਤ-ਪਾਕਿ ਸਰਹੱਦੀ ਪਿੰਡ ਰਤਨਖੁਰਦ ਵਿੱਚ ਇੱਕ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਪਾਕਿਸਤਾਨ ਤੋਂ ਭਾਰਤ ਆਇਆ ਸੀ। ਬੀਐਸਐਫ ਨੇ ਇਸ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿਸ ਮਕਸਦ ਨਾਲ ਭਾਰਤ ਆਇਆ ਸੀ।
ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਡਰੋਨ ਰਾਹੀਂ ਹੈਰੋਇਨ ਜਾਂ ਹਥਿਆਰਾਂ ਦੀ ਕੋਈ ਖੇਪ ਪਹੁੰਚੀ ਹੈ ਜਾਂ ਨਹੀਂ। ਜਾਣਕਾਰੀ ਅਨੁਸਾਰ ਬੀਐਸਐਫ ਨੇ ਐਤਵਾਰ ਪਿੰਡ ਰਤਨ ਖੁਰਦ ਵਿੱਚ ਡਰੋਨ ਦੇ ਉੱਡਣ ਦੀ ਆਵਾਜ਼ ਸੁਣੀ ਸੀ। ਫਿਰ ਬੀਐਸਐਫ ਨੇ ਭਾਰਤ-ਪਾਕਿ ਸਰਹੱਦੀ (India-Pak Border) ਪਿੰਡ ਰਤਨਖੁਰਦ ਵਿੱਚ ਇੱਕ ਡਰੋਨ ਨੂੰ ਢੇਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Punjab News: ਭਾਰਤੀ ਸਰਹੱਦ ਤੋਂ ਪਾਕਿਸਤਾਨ 'ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼, BSF ਨੇ ਵਿਅਕਤੀ ਨੂੰ ਕੀਤਾ ਢੇਰ
ਰਾਤ ਦੇ ਹਨੇਰੇ ਕਾਰਨ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸੋਮਵਾਰ ਸਵੇਰੇ ਉਕਤ ਥਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਤੋਂ ਬਾਅਦ ਖੇਤਾਂ 'ਚ ਪਿਆ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ। ਇਸ ਦੇ ਨਾਲ ਇੱਕ ਬੈਟਰੀ ਵੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Punjab News: ਭਿਖਾਰੀਆਂ ਨੇ ਇੱਕ-ਦੂਜੇ ਦੀ ਕੀਤੀ ਕੁੱਟਮਾਰ; ਲੜਾਈ ਕਰਨ ਲਈ 'ਅਪਾਹਿਜ ਭਿਖਾਰੀ' ਵੀ ਹੋ ਗਏ ਠੀਕ, ਵੇਖੋ ਵੀਡੀਓ
ਗੌਰਤਲਬ ਹੈ ਕਿ ਬੀਤੇ ਦਜਿਨੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤੀ ਸਰਹੱਦ (India-Pak Border) ਤੋਂ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਢੇਰ ਕਰ ਦਿੱਤਾ ਸੀ। ਵਿਅਕਤੀ ਨੂੰ ਕਾਫ਼ੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਰੁਕਿਆ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੋਮਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਪੈਂਦੇ ਪਿੰਡ ਖੇਮਕਰਨ ਤੋਂ ਇੱਕ ਖਰਾਬ ਡਰੋਨ ਬਰਾਮਦ ਕੀਤਾ ਸੀ।