Pakistan Drone Shot Down News: ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।  ਅੰਮ੍ਰਿਤਸਰ 'ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਏ (pakistani drone) ਡਰੋਨ ਨੂੰ ਇਕ ਵਾਰ ਫਿਰ ਢੇਰ ਕਰ ਦਿੱਤਾ। ਬੀਐਸਐਫ ਨੇ ਖੇਤ ਵਿੱਚ ਤਲਾਸ਼ੀ ਦੌਰਾਨ ਹੈਰੋਇਨ ਦੀ ਖੇਪ ਸਮੇਤ ਲੋਹੇ ਦੀ ਰਿੰਗ ਬਰਾਮਦ ਕੀਤੀ ਹੈ।


COMMERCIAL BREAK
SCROLL TO CONTINUE READING

ਜਵਾਨਾਂ ਨੇ ਬਰਾਮਦ ਕੀਤੇ ਪੈਕਟ ਦੇ ਅੰਦਰੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਬੀਐਸਐਫ ਨੇ ਪਿੰਡ ਧਨੋਏ ਖੁਰਦ ਦੇ ਬਾਹਰ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਨੂੰ ਢੇਰ ਕੇ ਇੱਕ ਤਸਕਰ ਨੂੰ 3 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।


ਇਹ ਵੀ ਪੜ੍ਹੋ: Sidhu Moosewala Death Anniversary: ਅੱਜ ਦੇ ਦਿਨ ਸਿੱਧੂ ਨੇ ਲਏ ਸੀ ਆਖਰੀ ਸਾਹ; ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ  ਜ਼ਿੰਦਾ ਹੈ ਮੂਸੇਵਾਲਾ !

ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੇ ਜਵਾਨ ਐਤਵਾਰ ਰਾਤ ਭਾਰਤ-ਪਾਕਿ ਸਰਹੱਦ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਗਸ਼ਤ ਕਰ ਰਹੀ ਫੋਰਸ ਦੀ ਇਕ ਟੁਕੜੀ ਨੇ ਪਾਕਿਸਤਾਨ ਵਾਲੇ ਪਾਸਿਓਂ ਇਕ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਰੋਕਣ ਲਈ ਉਸ 'ਤੇ ਗੋਲੀਬਾਰੀ ਕੀਤੀ। ਇਸ ਤੋਂ ਤੁਰੰਤ ਬਾਅਦ ਬੀਐਸਐਫ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: Punjab News: ਆਬਕਾਰੀ ਵਿਭਾਗ ਦਾ ਵੱਡਾ ਐਕਸ਼ਨ- ਬਾਰਾਂ ਤੇ ਰੈਸਟੋਰੈਂਟਾਂ ਦੀ ਕੀਤੀ ਚੈਕਿੰਗ, ਛਾਪੇਮਾਰੀ ਦੌਰਾਨ ਮਿਲੇ 20 ਹੁੱਕੇ