Punjab News: CIA ਬਾਘਾਪੁਰਾਣਾ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇਸ ਦੌਰਾਨ ਪੁਲਿਸ ਨੇ 5 ਕਿਲੋ ਅਫ਼ੀਮ ਸਣੇ 3 ਨਸ਼ਾ ਤਸਕਰ ਕਾਬੂ  ਕੀਤੇ ਗਏ ਹਨ। ਐਸਐਸਪੀ ਮੋਗਾ ਜੇ. ਇਲਨਜ਼ੋਲੀਅਨ ਨੇ ਦੱਸਿਆ ਕਿ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਨਿਗਰਾਨੀ ਹੇਠ ਤਰਸੇਮ ਸਿੰਘ ਸੀ.ਆਈ.ਏ ਸਟਾਫ਼ ਬਾਘਾਪੁਰਾਣਾ ਸਮੇਤ ਪੁਲਿਸ ਪਾਰਟੀ, ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਲਈ ਮੇਨ ਜੀ ਟੀ ਰੋਡ ਮੋਗਾ-ਕੋਟਕਪੂਰਾ ਨੇੜੇ ਗਊਸ਼ਾਲਾ ਸਮਾਲਸਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਬਾ ਲਾਲ ਗੁੱਜਰ, ਬੇਰੂ ਲਾਲ ਗੁੱਜਰ, ਕਿਸਮਤ ਲਾਲ ਗੁੱਜਰ ਜ਼ਿਲ੍ਹਾ ਚਿਤੌੜਗੜ ਰਾਜਸਥਾਨ ਅਫੀਮ ਵੇਚਣ ਦਾ ਧੰਦਾ ਕਰਦੇ ਹਨ।


COMMERCIAL BREAK
SCROLL TO CONTINUE READING

ਅੱਜ ਵੀ ਆਪਣੀ ਕਾਰ ਸਵਿਫਟ ਕਾਰ ਨੰਬਰੀ RJ-27-CL-1484 ਰੰਗ ਚਿੱਟਾ ਪਰ ਸਵਾਰ ਹੋ ਕੇ ਅਫੀਮ ਸਪਲਾਈ ਕਰਨ ਲਈ ਬਠਿੰਡਾ ਤੋਂ ਬਰਗਾੜੀ-ਬੰਬੀਹਾ ਪਿੰਡਾਂ ਵਿੱਚ ਦੀ ਹੁੰਦੇ ਹੋਏ ਸਮਾਲਸਰ ਵੱਲ ਨੂੰ ਆ ਰਹੇ ਹਨ ਜੇਕਰ ਢੁੱਕਵੀਂ ਜਗ੍ਹਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਸਾਰੇ ਜਾਣੇ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਆ ਸਕਦੇ ਹਨ।



ਇਸ ਸਬੰਧੀ ਜਸਜੋਤ ਸਿੰਘ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਨੂੰ ਮੌਕੇ ਉੱਤੇ ਬੁਲਾ ਕੇ ਉਹਨਾਂ ਦੀ ਹਾਜਰੀ ਵਿੱਚ ਸਮਾਲਸਰ ਮੇਨ ਰੋਡ ਤੋਂ ਸਵਿਫਟ ਕਾਰ ਨਬਰੀ RI-27-CL-1484 ਵਿੱਚੋਂ 05 ਕਿੱਲੋ ਅਫੀਮ ਬ੍ਰਾਮਦ ਕੀਤੀ। ਇਸ ਬਰਾਮਦਗੀ ਸਬੰਧੀ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 22 ਮਿਤੀ 07.05.2023 ਅੱਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਮਾਲਸਰ ਰਜਿਸਟਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ:  MiG-21 Crash News: ਰਾਜਸਥਾਨ 'ਚ ਏਅਰਫੋਰਸ ਦਾ ਮਿਗ-21 ਜਹਾਜ਼ ਕਰੈਸ਼, ਇੱਕ ਦਾ ਮੌਤ; ਵੋਖੋ ਵੀਡੀਓ 

ਪੁੱਛਗਿਛ ਦੌਰਾਨ ਦੋਸ਼ੀ ਅੰਬਾ ਲਾਲ, ਬੇਰੂ ਲਾਲ ਅਤੇ ਕਿਸਮਤ ਲਾਲ ਨੇ ਮੰਨਿਆ ਕਿ ਉਹ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਸਪਲਾਈ ਕਰਦੇ ਸਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਪਾਸੋਂ ਹੋਰ ਪੁੱਛਗਿਛਕਰਕੇ ਬੈਕਵਰਡ/ਫਾਰਵਰਡ ਬਾਰੇ ਤਫਤੀਸ਼ ਕੀਤੀ ਜਾਵੇਗੀ।



(ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ)