Punjab News: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ (Daljit singh Cheema)ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਡਾਕਟਰ ਚੀਮਾ ਨੇ ਚਰਨਜੀਤ ਚੰਨੀ ਅਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਉਨ੍ਹਾਂ ਵੱਲੋਂ ਲੋਕਪਾਲ ਬਣਾਉਣ ਦੀ ਗੱਲ ਆਖੀ ਗਈ ਸੀ ਪ੍ਰੰਤੂ ਹੁਣ ਉਸ ਲੋਕਪਾਲ ਦਾ ਨਾਮ ਤੇ ਨਿਸ਼ਾਨ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ।


COMMERCIAL BREAK
SCROLL TO CONTINUE READING

ਚੀਮਾ ਨੇ ਖਾਲਸਾ ਸਾਜਨਾ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਉਹ ਮੁਕੱਦਸ ਧਰਤੀ ਹੈ ਜਿਸ ਧਰਤੀ ਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਮਾਨਵਤਾ ਨੂੰ ਜ਼ਾਤ-ਪਾਤ, ਅਤੇ ਹੋਰ ਵਖਰੇਵਿਆਂ ਤੋਂ ਮੁੱਕਤ ਕੀਤਾ। ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਗੁਰੂ ਘਰਾਂ ਦੇ ਵਿੱਚ ਸਿਵਲ ਅਤੇ ਵਰਦੀਧਾਰੀ ਕੱਪੜਿਆਂ ਦੇ ਵਿਚ ਵੱਡੀ ਗਿਣਤੀ ਵਿੱਚ ਪੁਲਿਸ ਲਗਾਈ ਗਈ।


ਪੁਲਿਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਡਾਕਟਰ ਚੀਮਾ ਨੇ ਕਿਹਾ ਕਿ ਇਨ੍ਹਾਂ ਦਿਹਾੜਿਆਂ ਤੇ ਸੰਗਤ ਨਿਮਰਤਾ ਸਹਿਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਆਉਂਦੀ ਹੈ ਪ੍ਰੰਤੂ ਜਿਸ ਤਰ੍ਹਾਂ ਦਾ ਡਰ ਦਾ ਮਾਹੌਲ ਇਸ ਸਰਕਾਰ ਵੱਲੋਂ ਸੂਬੇ ਅੰਦਰ ਸਿਰਜਿਆ ਗਿਆ ਹੈ ਉਹ ਬਿਲਕੁਲ ਵੀ ਜਾਇਜ਼ ਨਹੀਂ ਹੈ।


ਇਹ ਵੀ ਪੜ੍ਹੋ: Ranbir Alia Wedding Anniversary: ਆਲੀਆ ਨੇ ਪਤੀ ਰਣਬੀਰ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਖਾਸ ਤਰੀਕੇ ਨਾਲ ਦਿੱਤੀਆਂ ਸ਼ੁਭਕਾਮਨਾਵਾਂ; ਵੇਖੋ ਤਸਵੀਰਾਂ


ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਵਿਜੀਲੈਂਸ ਵੱਲੋਂ ਪੜਤਾਲ ਦੇ ਲਈ ਸੰਬੰਧੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਹਰ ਰੋਜ਼ ਹੁੰਦੀਆਂ ਹਨ ਪ੍ਰੰਤੂ ਖਾਲਸਾ ਸਾਜਨਾ ਦਿਵਸ ਜਿਹੇ ਵਿਸ਼ੇਸ਼ ਦਿਹਾੜੇ ਤੇ ਸਰਕਾਰ ਨੇ ਜਾਣਬੁੱਝ ਕੇ ਅਜਿਹਾ ਮਾਹੌਲ ਪੈਦਾ ਕੀਤਾ ਕਿ ਟੀ ਵੀ ਚੈਨਲਾਂ ਦੇ ਉਪਰ ਕੇਵਲ ਇਹ ਖ਼ਬਰ ਚੱਲੇ, ਉਨ੍ਹਾਂ ਕਿਹਾ ਕਿ ਜਲੰਧਰ ਦੀ ਚੋਣ ਦੇ ਵਿਚ ਫਾਇਦਾ ਲੈਣ ਦੇ ਮੰਤਵ ਨਾਲ ਅਜਿਹਾ ਜਾਣ ਬੁੱਝ ਕੇ ਜਲੰਧਰ ਦੀ ਚੋਣ ਵਿਚ ਫਾਇਦਾ ਲੈਣ ਲਈ ਕੀਤਾ।
      
ਡਾਕਟਰ ਚੀਮਾ ਨੇ ਚਰਨਜੀਤ ਚੰਨੀ ਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਉਨ੍ਹਾਂ ਵੱਲੋਂ ਲੋਕਪਾਲ ਬਣਾਉਣ ਦੀ ਗੱਲ ਆਖੀ ਗਈ ਸੀ ਪ੍ਰੰਤੂ ਹੁਣ ਉਸ ਲੋਕਪਾਲ ਦਾ ਨਾਮ ਤੇ ਨਿਸ਼ਾਨ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਦੀਆਂ ਏਜੰਸੀਆਂ ਦੀ ਵਰਤੋਂ ਤਾਂ ਆਪਣੇ ਫਾਇਦੇ ਲਈ ਕੀਤੀ ਜਾ ਸਕਦੀ ਹੈ ਪਰੰਤੂ ਲੋਕਪਾਲ ਲਈ ਸਾਰੇ ਹੀ ਬਰਾਬਰ ਹੋਣਗੇ ਤੇ ਇਹਨਾਂ ਦੇ ਆਪਣੇ ਲੋਕ ਲੋਕਪਾਲ ਦੀ ਕਾਰਵਾਈ ਦੇ ਵਿੱਚ ਨਾ ਫੱਸ ਜਾਣ, ਇਸ ਲਈ ਆਪ ਪਾਰਟੀ ਦੀ ਸਰਕਾਰ ਲੋਕਪਾਲ ਨਹੀਂ ਬਣਾਉਂਦੀ। 


ਸੂਬੇ ਦੀ ਸਰਕਾਰ ਵੱਲੋਂ ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਮੀਡੀਆ ਚੈਨਲਾਂ ਨੂੰ ਬੰਦ ਕਰਨ ਸੰਬੰਧੀ ਡਾਕਟਰ ਚੀਮਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਵਕਤ ਕਿਸੇ ਵੀ ਮੁਲਕ ਵਿਚ ਲੋਕਤੰਤਰ ਬਹਾਲ ਰੱਖਣ ਲਈ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਮੀਡੀਆ ਅਦਾਰਿਆਂ ਲਈ ਬਣਾਏ ਗਏ ਹਨ ਅਜੇ ਹਲਾਤ ਕੇਵਲ ਐਮਰਜੈਂਸੀ ਦੇ ਦਿਨਾਂ ਵਿੱਚ ਦੇਖਣ ਨੂੰ ਮਿਲਦੇ ਸਨ।