Ranbir Alia Wedding Anniversary: ਆਲੀਆ ਨੇ ਪਤੀ ਰਣਬੀਰ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਖਾਸ ਤਰੀਕੇ ਨਾਲ ਦਿੱਤੀਆਂ ਸ਼ੁਭਕਾਮਨਾਵਾਂ; ਵੇਖੋ ਤਸਵੀਰਾਂ
Advertisement
Article Detail0/zeephh/zeephh1652416

Ranbir Alia Wedding Anniversary: ਆਲੀਆ ਨੇ ਪਤੀ ਰਣਬੀਰ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਖਾਸ ਤਰੀਕੇ ਨਾਲ ਦਿੱਤੀਆਂ ਸ਼ੁਭਕਾਮਨਾਵਾਂ; ਵੇਖੋ ਤਸਵੀਰਾਂ

Ranbir Alia Wedding Anniversary: ਬਾਲੀਵੁੱਡ ਦਾ ਜੋੜਾ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ।

 

Ranbir Alia Wedding Anniversary: ਆਲੀਆ ਨੇ ਪਤੀ ਰਣਬੀਰ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਖਾਸ ਤਰੀਕੇ ਨਾਲ ਦਿੱਤੀਆਂ ਸ਼ੁਭਕਾਮਨਾਵਾਂ; ਵੇਖੋ ਤਸਵੀਰਾਂ

Ranbir Alia Wedding Anniversary: ਅੱਜ ਭਾਵ 14 ਅਪ੍ਰੈਲ ਨੂੰ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਦੋਵੇਂ ਬੇਟੀ ਰਾਹਾ ਕਪੂਰ ਦੇ ਮਾਤਾ-ਪਿਤਾ ਵੀ ਬਣ ਚੁੱਕੇ ਹਨ। ਦੱਸ ਦੇਈਏ ਕਿ ਅੱਜ ਦੇ ਹੀ ਦਿਨ, ਇੱਕ ਸਾਲ ਪਹਿਲਾਂ, ਜੋੜੇ ਨੇ ਬਹੁਤ ਹੀ ਸਾਦਗੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਇਸ ਜੋੜੇ ਨੇ ਪ੍ਰੈਗਨੈਂਸੀ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। 

ਆਲੀਆ ਨੇ ਵਿਆਹ ਦੇ 7 ਮਹੀਨੇ ਬਾਅਦ 6 ਨਵੰਬਰ ਨੂੰ ਬੇਟੀ ਰਾਹਾ ਕਪੂਰ ਨੂੰ ਜਨਮ ਦਿੱਤਾ ਸੀ। ਹੁਣ ਇਹ ਜੋੜਾ ਵਿਆਹ ਤੋਂ ਬਾਅਦ ਵੱਧ ਤੋਂ ਵੱਧ ਸਮਾਂ ਆਪਣੀ ਧੀ ਨਾਲ ਹੀ ਬਿਤਾਉਂਦਾ ਹੈ ਅਤੇ ਅੱਜ ਉਹ ਆਪਣੀ ਬੇਟੀ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਬਹੁਤ ਹੀ ਖਾਸ ਤਰੀਕੇ ਨਾਲ ਮਨਾਉਣ ਜਾ ਰਹੇ ਹਨ।

ਇਹ ਵੀ ਪੜ੍ਹੋ: Baisakhi 2023: ਵਿਸਾਖੀ ਮੌਕੇ 'ਤੇ ਕਿਸਾਨਾਂ ਦੇ ਚਿਹਰਿਆਂ ਉੱਪਰ ਨਹੀਂ ਦਿਖਾਈ ਦਿੱਤੀਆਂ ਰੌਣਕਾਂ

ਉਨ੍ਹਾਂ ਦੀ ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਰਣਬੀਰ ਕਪੂਰ ਦੀ ਮਾਂ ਨੇ ਉਨ੍ਹਾਂ ਦੇ ਵਿਆਹ ਦੀ ਇੱਕ ਖਾਸ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਮਰਹੂਮ ਅਦਾਕਾਰਾ ਅਤੇ ਨੀਤੂ ਕਪੂਰ ਦੇ ਪਤੀ ਰਿਸ਼ੀ ਕਪੂਰ ਵੀ ਇਸ ਤਸਵੀਰ ਵਿੱਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ''ਹੇਪੀ ਐਨੀਵਰਸਰੀ ਮੇਰੇ ਖੂਬਸੂਰਤ ਬੱਚੇ, ਮੇਰੇ ਦਿਲ ਦੀ ਧੜਕਣ। ਪਿਆਰ ਅਤੇ ਅਸੀਸਾਂ।" 

ਆਲੀਆ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਰਣਬੀਰ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ। ਅਦਾਕਾਰਾ ਨੇ ਰਣਬੀਰ ਨਾਲ ਆਪਣੀਆਂ ਕੁਝ ਅਣਦੇਖੀ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਪਰਿਵਾਰ ਅਤੇ ਪ੍ਰਸ਼ੰਸਕ ਰਣਬੀਰ-ਆਲੀਆ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵਧਾਈ ਦਿੰਦੇ ਨਹੀਂ ਥੱਕ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਆਪਣੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਆਲੀਆ ਦੇ ਨਾਲ ਰਣਵੀਰ ਸਿੰਘ ਵੀ ਨਜ਼ਰ ਆਉਣ ਵਾਲੇ ਹਨ। 'ਗਲੀ ਬੁਆਏ' ਤੋਂ ਬਾਅਦ ਇਹ ਜੋੜੀ ਇੱਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਉਥੇ ਹੀ ਰਣਬੀਰ ਕਪੂਰ ਫ਼ਿਲਮ 'ਜਾਨਵਰ' 'ਚ ਨਜ਼ਰ ਆਉਣ ਵਾਲੇ ਹਨ।

Trending news