Sikh Pilgrim Died: ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਮੌਤ ਸਰਟੀਫਿਕੇਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਜਲਦ ਹੀ ਮ੍ਰਿਤਕ ਦੇਹ ਨੂੰ ਅਟਾਰੀ ਬਾਰਡਰ ਰਾਹੀਂ ਭਾਰਤ ਭੇਜਣ ਦੇ ਯਤਨ ਕੀਤੇ ਜਾਣਗੇ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ  ਮ੍ਰਿਤਕ ਦੀ ਪਹਿਚਾਣ ਜੋਗਿੰਦਰ ਸਿੰਘ 71 ਸਾਲਾ ਪੁੱਤਰ ਭਗਵਾਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਗਰੁੱਪ ਦੇ ਆਗੂ ਅਮਰਜੀਤ ਸਿੰਘ ਨਾਲ 9 ਅਪ੍ਰੈਲ ਨੂੰ ਖੁਦ ਪਾਕਿਸਤਾਨ ਗਿਆ ਸੀ। ਹੁਣ ਉਹ ਨਨਕਾਣਾ ਸਾਹਿਬ ਵਿੱਚ ਹੀ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ 'ਤੇ ਮੌਤ ਹੋ ਗਈ।


ਇਹ ਵੀ ਪੜ੍ਹੋ: Papalpreet Singh arrested:  ਅੰਮ੍ਰਿਤਪਾਲ ਸਿੰਘ ਬਾਰੇ ਪਪਲਪ੍ਰੀਤ ਨੇ ਕੀ ਬੋਲਿਆ ? ਜਾਣੋ ਇਸ ਬਾਰੇ ਹੁਣ ਕੀ ਹੋਇਆ ਨਵਾਂ ਖੁਲਾਸਾ

ਦੱਸ ਦੇਈਏ ਕਿ ਮ੍ਰਿਤਕ ਜੋਗਿੰਦਰ ਸਿੰਘ ਦੇ ਨਾਲ ਜਥੇ ਵਿਚ ਸ਼ਾਮਲ ਸਾਥੀਆਂ ਦਾ ਕਹਿਣਾ ਹੈ ਕਿ ਉਹ ਸਾਹ ਦੀ ਬਿਮਾਰੀ ਤੋਂ ਪੀੜਤ ਸਨ।