Punjab News: ਪੰਜਾਬ ਲਈ ਬੇਹੱਦ ਮਾਨ ਵਾਲੀ ਗੱਲ ਹੈ ਕਿ ਇਸ ਵਾਰ ਪੁਲਿਸ ਵਿਭਾਗ ਵਿੱਚ ਮਹਿਲਾ ਆਈਪੀਐਸ ਅਧਿਕਾਰੀ ਹੁਣ ਡੀਜੀਪੀ ਬਣੀਆਂ ਹਨ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੈ ਜਦੋਂ ਪੁਲਿਸ ਵਿਭਾਗ ਵਿੱਚ ਅਜਿਹਾ ਕੁਝ ਹੋਇਆ ਹੈ ਅਤੇ ਇਸ ਨੇ ਪੰਜਾਬ ਵਿੱਚ ਇਤਿਹਾਸ ਰਚ ਦਿੱਤਾ ਹੈ। ਪੰਜਾਬ ਵਿਚ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ ਉਹ ਹੁਣ ਹੋਇਆ ਹੈ। ਦੱਸ ਦੇਈਏ ਕਿ ਗੁਰਪ੍ਰੀਤ ਕੌਰ ਦੇਵ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੁਲਿਸ ਡਾਇਰੈਕਟਰ ਜਨਰਲ DGP (ਡੀਜੀਪੀ) ਦਾ ਅਹੁਦਾ ਸੰਭਾਲਣ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ(IPS) ਬਣ ਗਈਆਂ ਹਨ। 


COMMERCIAL BREAK
SCROLL TO CONTINUE READING

ਉਹ ਉਨ੍ਹਾਂ 7 ਐਡੀਸ਼ਨਲ ਡੀਜੀਪੀ ਰੈਂਕ ਦੇ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਡੀਜੀਪੀ ਵਜੋਂ (Woman IPS officers promoted as DGP) ਤਰੱਕੀ ਦਿੱਤੀ ਗਈ ਹੈ। ਸੂਬੇ ਵਿੱਚ ਪੁਲਿਸ ਦੇ ਉੱਚ ਅਹੁਦੇ 'ਤੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਮੋਟ ਕੀਤੇ ਗਏ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਪੰਜਾਬ ਪੁਲਿਸ ਨੂੰ ਸੱਤ ਹੋਰ ਨਵੇਂ ਡੀਜੀਪੀ ਰੈਂਕ ਦੇ ਅਧਿਕਾਰੀ ਮਿਲੇ ਹਨ। 


ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ ! ਦੁਨੀਆ ਦੇ ਕੋਨੇ-ਕੋਨੇ 'ਚ ਹਨ ਇਸ ਵਿਅਕਤੀ ਦੇ ਬੱਚੇ, 57 ਬੱਚਿਆਂ ਨੂੰ ਦਿੱਤਾ ਜਨਮ 

ਸਰਕਾਰ ਨੇ 1993 ਬੈਚ ਦੇ ਸੱਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP ਪੱਧਰ) ਨੂੰ ਤਰੱਕੀ ਦਿੱਤੀ ਹੈ। ਗ੍ਰਹਿ ਵਿਭਾਗ ਨੇ ਤਰੱਕੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਨਾਲ ਸੂਬੇ ਵਿੱਚ ਡੀਜੀਪੀ (Woman IPS officers promoted as DGP) ਪੱਧਰ ਦੇ ਅਧਿਕਾਰੀਆਂ ਦੀ ਗਿਣਤੀ 17 ਹੋ ਗਈ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਤੋਂ ਇਲਾਵਾ  (Woman IPS officers promoted as DGP) ਗੁਰਪ੍ਰੀਤ ਕੌਰ ਦਿਓ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ ਅਤੇ ਆਰਐਨ ਢੋਕੇ ਸ਼ਾਮਲ ਹਨ।