Graduated Punjabi youth set unique example/ਭਰਤ ਸ਼ਰਮਾ: ਰੋਜ਼ਗਾਰ ਦੇ ਲਈ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਨੌਜਵਾਨ ਸਰਕਾਰਾਂ ਨੂੰ ਕੋਸਦੇ ਨੇ ਕਿ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉੱਥੇ ਹੀ ਅੰਮ੍ਰਿਤਸਰ ਦਾ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਨੌਜਵਾਨਾਂ ਦੇ ਲਈ ਮਿਸਾਲ ਬਣਿਆ ਹੋਇਆ। ਗਰੈਜੂਏਸ਼ਨ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਪੋਸ਼ ਇਲਾਕਾ ਮਦਨ ਮੋਹਨ ਮਾਲਵੀਆ ਰੋਡ ਵਿੱਚ ਚਾਟੀ ਵਾਲੀ ਲੱਸੀ ਵੇਚਦਾ ਹੈ। ਮਨਪ੍ਰੀਤ ਨੇ ਕਿਹਾ ਕਿ ਆਪਣੇ ਕੰਮ ਦੇ ਵਿੱਚ ਕਾਦੀ ਸ਼ਰਮ। 


COMMERCIAL BREAK
SCROLL TO CONTINUE READING

ਉਸਨੇ ਕਿਹਾ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹ ਵੀ ਲੇਬਰ ਦਾ ਹੀ ਕੰਮ ਕਰਦੇ ਨੇ। ਉਸ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿ ਕੇ ਵੀ ਚੰਗੇ ਪੈਸੇ ਕਮਾ ਸਕਦੇ ਨੇ ਅਤੇ ਪਰਿਵਾਰ ਦੇ ਨਾਲ ਰਹਿ ਸਕਦੇ ਹੈ।


ਮਨਪ੍ਰੀਤ ਨੇ ਕਿਹਾ ਕਿ ਉਸ ਨੇ ਬੈਚਲਰ ਆਫ ਬਿਜਨਸ ਐਡਮਿਨਿਸਟਰੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਸ ਤੋਂ ਬਾਅਦ ਆਟੋ ਮੋਬਾਇਲ ਸੈਕਟਰ ਦੇ ਵਿੱਚ ਉਹ ਨੌਕਰੀ ਕਰਦਾ ਸੀ।ਪਰ ਉਹ ਨੌਕਰੀ ਤੋਂ ਸੰਤੁਸ਼ਟ ਨਹੀਂ ਸੀ। ਜਿਸ ਤੋਂ ਬਾਅਦ ਉਸ ਨੇ ਆਪਣਾ ਕੰਮ ਕਰਨ ਦਾ ਸੋਚਿਆ, ਉਸ ਨੇ ਅੰਮ੍ਰਿਤਸਰ ਦੇ ਪੋਸ਼ ਇਲਾਕੇ ਮਦਨ ਮੋਹਨ ਮਾਲਵੀਆ ਰੋਡ ਦੇ ਵਿੱਚ ਚਾਟੀ ਦੀ ਲੱਸੀ ਵੇਚਣ ਦਾ ਸੋਚਿਆ।


ਇਹ ਵੀ ਪੜ੍ਹੋ:  Punjab Politics: ਮੰਤਰੀ ਕੁਲਦੀਪ ਧਾਲੀਵਾਲ ਦੀ ਹਾਜ਼ਰੀ 'ਚ ਅਜੇ ਗੁਪਤਾ ਨੇ ਦਿੱਤਾ ਬਿਆਨ
 


ਉਸਨੇ ਕਿਹਾ ਕਿ ਉਹ ਕੁਦਰਤੀ ਤਰੀਕੇ ਦੇ ਨਾਲ ਮਿੱਟੀ ਦੇ ਘੜੇ ਦੇ ਵਿੱਚ ਚਾਟੀ ਵਿੱਚ ਦਈ ਅਤੇ ਅੰਬ ਨਾਲ ਆਪਣੇ ਹੱਥ ਨਾਲ ਲੱਸੀ ਤਿਆਰ ਕਰਦਾ ਹੈ। ਉਸ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਦੇ ਵੱਲੋਂ ਉਸ ਨੂੰ ਚੰਗਾ ਪਿਆਰ ਮਿਲ ਰਿਹਾ ਹੈ, ਦੂਜੇ ਪਾਸੇ ਉਸਨੇ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਸੇਧ ਵੀ ਦਿੰਦੇ ਹੋਏ ਕਿਹਾ ਕਿ, ਨੌਜਵਾਨ ਬਾਹਰ ਜਾ ਕੇ ਵੀ ਮਜ਼ਦੂਰੀ ਹੀ ਕਰ ਰਿਹਾ ਹੈ ਅਤੇ ਆਪਣੇ ਘਰ ਵਾਲਿਆਂ ਤੋਂ ਦੂਰ ਰਹਿ ਰਿਹਾ, ਉਸ ਨੂੰ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਰਹਿਣਾ ਚਾਹੀਦਾ ਹੈ।


ਇਹ ਵੀ ਪੜ੍ਹੋ:  IND vs PAK T20 WC Weather: ਭਾਰਤ-ਪਾਕਿਸਤਾਨ ਮੈਚ 'ਚ ਅੜਿੱਕਾ ਬਣੇਗਾ ਮੀਂਹ, ਜਾਣੋ ਕਿਹੋ ਜਿਹਾ ਰਹੇਗਾ ਨਿਊਯਾਰਕ 'ਚ ਮੌਸਮ