ਪੁੱਤਰ ਦਾ ਆਖ਼ਰੀ ਵਾਰ ਮੂੰਹ ਦੇਖਣ ਨੂੰ ਤਰਸ ਰਹੇ ਨੇ ਮਾਪੇ, 26 ਫਰਵਰੀ ਨੂੰ ਅੰਤਿਮ ਸੰਸਕਾਰ
Canada death News: ਕੈਨੇਡਾ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਸਰਕਾਰ ਤੋਂ ਮ੍ਰਿਤਕ ਦੇਹ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾਈ ਜਾ ਰਹੀ ਹੈ।
Canada death News: ਚੰਗੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ ਕੈਨੇਡਾ ਵਿੱਚ ਗਏ ਕਬੱਡੀ ਖਿਡਾਰੀ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪਿੰਡ ਪੱਤੋ ਹੀਰਾ ਸਿੰਘ ਦੇ ਕੌਮਾਂਤਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ 17 ਜਨਵਰੀ ਨੂੰ ਮੌਤ ਹੋ ਗਈ ਸੀ। ਉਸ ਨੂੰ ਆਪਣੀ ਪਤਨੀ ਕੋਲ ਕੈਨੇਡਾ ਗਏ ਨੂੰ ਸਿਰਫ ਮਹੀਨਾ ਹੀ ਹੋਇਆ ਸੀ। ਕਬੱਡੀ ਖਿਡਾਰੀ ਦੀ ਮ੍ਰਿਤਕ ਦੇਹ ਕੈਨੇਡਾ ਵਿੱਚ ਪਈ ਹੈ। ਉਧਰ, ਉਸ ਦੇ ਮਾਪਿਆਂ ਕੋਲ ਆਪਣੇ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਜਾਂ ਲਾਸ਼ ਨੂੰ ਇਥੇ ਲਿਆਉਣ ਜੋਗੀ ਪੂੰਜੀ ਵੀ ਨਹੀਂ ਹੈ।
ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਅੱਥਰੂ ਕੇਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਦੇ ਰੌਸ਼ਨ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਲਗਾਏ ਸਨ। ਇਸ ਲਈ ਜ਼ਮੀਨ ਵੀ ਵੇਚਣੀ ਪਈ। ਅਮਰੀ ਦੇ ਵਿਆਹ ਪਿੱਛੋਂ ਉਸ ਦੀ ਪਤਨੀ ਚਲੀ ਗਈ ਅਤੇ ਅਮਰੀ ਵੀ ਮਹਿਜ਼ ਮਹੀਨਾ ਪਹਿਲਾਂ ਉਥੇ ਪੁੱਜਿਆ ਸੀ। ਉਥੇ ਦਿਲ ਦਾ ਦੌਰਾ ਪੈਣ ਨਾਲ ਉਸ ਦਾ ਦੇਹਾਂਤ ਹੈ ਗਿਆ। ਹੁਣ ਉਨ੍ਹਾਂ ਕੋਲ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਲਈ ਕੈਨੇਡਾ ਜਾਣ ਜੋਗੇ ਪੈਸੇ ਨਹੀਂ ਹਨ ਨਾ ਹੀ ਉਹ ਲਾਸ਼ ਪਿੰਡ ਮੰਗਵਾ ਸਕਦੇ ਹਨ।
ਇਹ ਵੀ ਪੜ੍ਹੋ: Union Budget 2023: ਵਿੱਤ ਮੰਤਰੀ ਦੇ ਬਜਟ 'ਚ ਵੱਡਾ ਐਲਾਨ, ਜਾਣੋ ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ?
ਜ਼ਿਕਰਯੋਗ ਹੈ ਕਿ ਅਮਰਪ੍ਰੀਤ ਅਮਰੀ 35 ਕਿੱਲ ਵਜ਼ਨੀ ਕਬੱਡੀ ਤੋਂ ਸ਼ੁਰੂਆਤ ਕਰਕੇ ਕਬੱਡੀ ਓਪਨ ਤੱਕ ਪੁੱਜਿਆ ਸੀ। ਉਹ ਆਜ਼ਾਦ ਅਕੈਡਮੀ ਘੱਲ ਕਲਾਂ ਲਈ ਵੀ ਖੇਡਦਾ ਰਿਹਾ ਅਤੇ ਇਕ ਵਾਰ ਵਿਦੇਸ਼ ਵਿੱਚ ਵੀ ਖੇਡਣ ਗਿਆ ਸੀ।