Punjab News: ਕੁਦਰਤੀ ਸੁੰਦਰਤਾ ਤੇ ਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਮਸ਼ਹੂਰ ਨੰਗਲ ਸ਼ਹਿਰ ਦੀ ਕੋਈ ਵੀ ਅਜਿਹੀ ਸੜਕ ਨਹੀਂ, ਜਿੱਥੇ ਟੋਏ ਨਾ ਹੋਣ , ਜਦੋਂ ਲੋਕ ਸੜਕਾਂ ਦੀ ਹਾਲਤ ਨੂੰ ਲੈ ਕੇ ਬੀ.ਬੀ.ਐੱਮ.ਬੀ. ਦੇ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਅਧਿਕਾਰੀ ਉਨ੍ਹਾਂ ਨੂੰ ਭਜਾ ਦਿੰਦੇ ਹਨ। ਇਸ ਤਰ੍ਹਾਂ ਜੇਕਰ ਨਗਰ ਕੌਂਸਲ ਕੋਲ ਐਨਓਸੀ ਹੈ ਤਾਂ ਉਹ ਸੜਕ ਬਣਾਵੇਗੀ, ਫਿਰ ਜਦੋਂ ਲੋਕ ਨਗਰ ਕੌਂਸਲ ਕੋਲ ਪਹੁੰਚਦੇ ਹਨ ਤਾਂ ਨਗਰ ਕੌਂਸਲ ਦੇ ਅਧਿਕਾਰੀ ਬੀਬੀਐਮਬੀ ਦਾ ਨਾਂ ਲੈਂਦੇ ਹਨ ਕਿ ਇਹ ਸੜਕ ਬੀਬੀਐਮਬੀ ਦੀ ਹੈ ਅਤੇ ਉਹ ਹੀ ਇਸ ਨੂੰ ਬਣਾਉਣਗੇ। ਲੋਕ ਇਸ ਦੁਬਿਧਾ ਵਿੱਚ ਫਸੇ ਹੋਏ ਹਨ ਕਿ ਟੁੱਟੀ ਸੜਕ ਦੀ ਮੁਰੰਮਤ ਲਈ ਸ਼ਿਕਾਇਤ ਕਿਸ ਕੋਲ ਕੀਤੀ ਜਾਵੇ।
         
ਨੰਗਲ ਜਿਸ ਨੂੰ ਮਿੰਨੀ ਚੰਡੀਗੜ੍ਹ ਵੀ ਕਿਹਾ ਜਾਂਦਾ ਹੈ। ਸੁੰਦਰ ਵਾਦੀਆਂ ਨਾਲ ਘਿਰਿਆ ਇਹ ਸ਼ਹਿਰ ਭਾਖੜਾ ਡੈਮ ਦੀ ਉਸਾਰੀ ਦੌਰਾਨ ਭਾਖੜਾ ਡੈਮ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਬਣਾਇਆ ਗਿਆ ਸੀ। ਹੌਲੀ-ਹੌਲੀ ਹੁਣ ਇਹ ਸ਼ਹਿਰ ਸਰਕਾਰਾਂ ਦੀ ਅਣਦੇਖੀ ਕਾਰਨ ਤਬਾਹੀ ਦੇ ਹੰਝੂ ਵਹਾ ਰਿਹਾ ਹੈ। ਨੰਗਲ ਆਈ ਬਲਾਕ ਚੌਂਕ ਤੋਂ ਬਰਮਲਾ ਚੈਕ ਪੋਸਟ ਤੱਕ, ਆਈ ਬਲਾਕ ਚੌਂਕ ਤੋਂ ਨੰਗਲ ਡੈਮ ਤੱਕ, ਨੰਗਲ ਦੇ ਪ੍ਰੀਮੋ ਕੈਮੀਕਲ ਲਿਮਟਿਡ ਚੌਂਕ ਤੋਂ ਨੰਗਲ ਨਗਰ ਕੌਂਸਲ ਦਫਤਰ ਤੱਕ ਸੜਕ ਟੋਇਆਂ ਨਾਲ ਭਰੀ ਪਈ ਹੈ ਅਤੇ ਵਾਹਨਾਂ ਦੀ ਆਵਾਜਾਈ ਤੋਂ ਧੂੜ ਉੱਡਦੀ ਦੇਖੀ ਜਾ ਸਕਦੀ ਹੈ। ਜੇਕਰ ਲੋਕਾਂ ਦੀ ਮੰਨੀਏ ਤਾਂ ਇਨ੍ਹਾਂ ਸੜਕਾਂ 'ਤੇ ਹਰ ਰੋਜ਼ ਕੋਈ ਨਾ ਕੋਈ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਕੇ ਹਸਪਤਾਲ ਪਹੁੰਚ ਜਾਂਦਾ ਹੈ।
          
ਨੰਗਲ-ਨੈਣਾਦੇਵੀ ਰੋਡ 'ਤੇ ਹਰ ਰੋਜ਼ ਪ੍ਰਾਈਵੇਟ ਬੱਸਾਂ ਲੈ ਕੇ ਜਾਣ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਵੀ ਕਿਹਾ ਕਿ ਭਾਖੜਾ ਮੁੱਖ ਸੜਕ ਦਾ ਬੁਰਾ ਹਾਲ ਹੈ। ਸੜਕਾਂ 'ਤੇ ਪਏ ਡੂੰਘੇ ਟੋਇਆਂ ਕਾਰਨ ਇਨ੍ਹਾਂ ਦੀਆਂ ਬੱਸਾਂ ਇਕ ਨਾ ਕਿਸੇ ਤਰ੍ਹਾਂ ਖਰਾਬ ਹੋ ਜਾਂਦੀਆਂ ਹਨ। 


COMMERCIAL BREAK
SCROLL TO CONTINUE READING

ਦੂਜੇ ਪਾਸੇ ਨੰਗਲ ਭਾਖੜਾ ਰੋਡ ਦੀ ਮਾੜੀ ਹਾਲਤ ਸਬੰਧੀ ਜਦੋਂ ਬੀਬੀਐਮਬੀ ਦੇ ਡਿਪਟੀ ਚੀਫ ਇੰਜਨੀਅਰ ਹੁਸਨ ਲਾਲ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਦਾ ਦੋਸ਼ ਨਗਰ ਕੌਂਸਲ ’ਤੇ ਮੜ੍ਹਦਿਆਂ ਕਿਹਾ ਕਿ ਇਸ ਸੜਕ ਦੀ ਸਾਂਭ ਸੰਭਾਲ ਲਈ ਨੰਗਲ ਨਗਰ ਕੌਂਸਲ ਨੂੰ ਐਨ.ਓ.ਸੀ. ਦਿੱਤੀ ਗਈ ਹੈ ਤੇ ਇਹ ਸੜਕ ਨਗਰ ਕੌਂਸਲ ਵੱਲੋਂ ਹੀ ਬਣਾਈ ਜਾਣੀ ਹੈ।


ਇਹ ਵੀ ਪੜ੍ਹੋ: PWD Posts: ਨੌਜਵਾਨਾਂ ਲਈ ਖੁਸ਼ਖਬਰੀ! ਲੋਕ ਨਿਰਮਾਣ ਵਿਭਾਗ ‘ਚ ਭਰਤੀ ਪ੍ਰਕਿਰਿਆ ਮੁਕੰਮਲ, CM ਮਾਨ ਸੌਂਪਣਗੇ ਨਿਯੁਕਤੀ ਪੱਤਰ
        
ਇਸ ਸੰਬੰਧੀ ਨੰਗਲ ਨਗਰ ਕੌਂਸਲ ਦੇ ਜੇ.ਈ ਚਰਨ ਸਿੰਘ ਬੱਗਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਕ ਵਾਰ ਇਸ ਸੜਕ ਦੀ ਐਨ.ਓ.ਸੀ. ਬੀ.ਬੀ.ਐਮ.ਬੀ. ਵੱਲੋਂ ਨਗਰ ਕੌਂਸਲ ਨੂੰ ਦਿੱਤੀ ਗਈ ਸੀ ਅਤੇ ਇੱਕ ਵਾਰ ਇਸ ਦੀ ਉਸਾਰੀ ਕਰਵਾਈ ਗਈ ਸੀ ਅਤੇ ਜੇਕਰ ਬੀਬੀਐਮਬੀ ਚਾਹੁੰਦੀ ਹੈ ਕਿ ਨਗਰ ਕੌਂਸਲ ਇਸ ਸੜਕ ਦਾ ਨਿਰਮਾਣ ਕਰਵਾ ਦੇਵੇ ਤਾਂ ਬੀਬੀਐਮਬੀ ਪ੍ਰਬੰਧਕਾਂ ਨੂੰ ਐਨ ਓ ਸੀ ਦੇਵੇ। 
         
ਹੁਣ ਦੇਖਣਾ ਹੋਵੇਗਾ ਕਿ ਇਹ ਸੜਕ  ਬੀ.ਬੀ.ਐਮ.ਬੀ. ਅਤੇ ਨਗਰ ਕੌਸਲ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਸ਼ਿਕਾਰ ਨਹੀਂ ਹੋਵੇਗੀ ਅਤੇ ਕਦੋਂ ਤੱਕ ਲੋਕ ਹਾਦਸੇ ਦਾ ਸ਼ਿਕਾਰ ਹੋ ਕੇ ਹਸਪਤਾਲ ਪਹੁੰਚਦੇ ਰਹਿਣਗੇ। ਇਸ ਖਸਤ ਹਾਲ ਸੜਕ ਕਾਰਨ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੋਵੇਗਾ ?