Punjab news: ACP ਦੀ ਗੱਡੀ ਨੇ 2 ਸਾਲ ਦੀ ਬੱਚੀ ਨੂੰ ਕੁਚਲਿਆ; ਪੁਲਿਸ ਰਹੀ ਚੁੱਪ, ਪਰਿਵਾਰ ਨੇ ਮੰਗਿਆ ਇਨਸਾਫ਼
Ludhiana News: ਇਹ ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦਾ ਹੈ। ਸ਼ਨੀਵਾਰ ਨੂੰ ਉਸ ਦੇ ਡਰਾਈਵਰ ਨੇ ਆਪਣੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਕੱਢੀ ਸੀ।
Ludhiana News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ACP ਦੇ ਡਰਾਈਵਰ ਨੇ ਗਲੀ ਵਿੱਚ ਖੇਡ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਲੈ ਕੇ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸ ਨੇ ਬੱਚੇ ਨੂੰ ਕੁਚਲਿਆ ਤਾਂ ਉਨ੍ਹਾਂ ਨੇ ਵੀ ਨਹੀਂ ਦੱਸਿਆ, ਬੱਚੇ ਨੂੰ ਖੁਦ ਲੈ ਕੇ ਹਸਪਤਾਲ ਗਏ, ਜਿੱਥੇ ਬੱਚੇ ਦੀ ਮੌਤ ਹੋ ਗਈ।
ਇਹ ਮਾਮਲਾ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਦਾ ਹੈ ਜਿੱਥੇ ਏ.ਸੀ.ਪੀ ਦੇ ਡਰਾਈਵਰ ਵੱਲੋਂ ਗੱਡੀ ਨੂੰ ਪਿੱਛੇ ਕਰਦੇ ਹੋਏ 2 ਸਾਲ ਦੇ ਬੱਚੇ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਪੁਲਿਸ ਅਧਿਕਾਰੀ ਦਾ ਡਰਾਈਵਰ ਤੇਜ਼ ਗੱਡੀ ਚਲਾ ਰਿਹਾ ਸੀ, ਜਦੋਂ ਉਸ ਨੇ ਬੱਚੇ ਨੂੰ ਕੁਚਲਿਆ ਤਾਂ ਉਸ ਨੇ ਸਾਨੂੰ ਦੱਸਿਆ ਕਿ ਕੋਈ ਬਿੱਲੀ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Punjab Corona Update: ਪੰਜਾਬ 'ਚ ਤੇਜ਼ੀ ਨਾਲ ਵੱਧ ਰਿਹਾ ਹੈ ਕੋਰੋਨਾ; 24 ਘੰਟਿਆਂ 'ਚ 236 ਨਵੇਂ ਮਾਮਲੇ ਆਏ ਸਾਹਮਣੇ
ਮਿ੍ਤਕ ਬੱਚੇ ਦੀ ਪਹਿਚਾਣ ਅਨੁਰਾਜ ਵਜੋਂ ਹੋਈ ਹੈ ਜੋ ਗਲੀ 'ਚ ਖੇਡ ਰਿਹਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਪਰਿਵਾਰ 'ਤੇ ਦਬਾਅ ਪਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧ 'ਚ ਜਦੋਂ ਪੁਲਿਸ ਵੱਲੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਸੰਬੰਧੀ ਥਾਣਾ ਸਦਰ ਦੀ ਇੰਚਾਰਜ ਮਧੂਬਾਲਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਬੋਲਣਗੇ।
ਇਹ ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦਾ ਹੈ। ਸ਼ਨੀਵਾਰ ਨੂੰ ਉਸ ਦੇ ਡਰਾਈਵਰ ਨੇ ਆਪਣੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਕੱਢੀ ਸੀ। ਬਿਨਾਂ ਆਲੇ-ਦੁਆਲੇ ਦੇਖਦਿਆਂ ਡਰਾਈਵਰ ਨੇ ਡੇਢ ਸਾਲ ਦੇ ਮਾਸੂਮ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠ ਕੁਚਲ ਦਿੱਤਾ। ਅਨੁਰਾਜ ਗਲੀ ਵਿੱਚ ਖੇਡ ਰਿਹਾ ਸੀ। ਚਾਚੇ ਨੇ ਦੱਸਿਆ ਕਿ ਡਰਾਈਵਰ ਇੰਨਾ ਚਲਾਕ ਸੀ ਕਿ ਉਸ ਨੇ ਬੱਚੇ ਨੂੰ ਕਾਰ ਦੀ ਡਿੱਕੀ ਵਿੱਚ ਪਾ ਦਿੱਤਾ ਅਤੇ ਖੁਦ ਉਸ ਨੂੰ ਹਸਪਤਾਲ ਲੈ ਗਿਆ।