Punjab News: ਚਾਈਨਾ ਡੋਰ ਦਾ ਕਹਿਰ! ਵਿਅਕਤੀ ਦਾ ਵੱਢਿਆ ਗਿਆ ਗਲਾ, ਲੱਗੇ 60 ਟਾਂਕੇ, ਹੋਇਆ ਦੂਜਾ ਜਨਮ
Luhdiana China Dor News: ਡਾਕਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਪੁਨਰ ਜਨਮ ਹੋਇਆ ਹੈ, ਉਹਨਾਂ ਦੇ ਗਲੇ `ਤੇ 60 ਟਾਂਕੇ ਲੱਗੇ ਹਨ।
Luhdiana China Dor News: ਚਾਈਨਾ ਡੋਰ ਦਾ ਇੱਕ ਵਾਰੀ ਮੁੜ ਤੋਂ ਕਹਿਰ ਵੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦਾ ਚਾਈਨਾ ਡੋਰ ਨੇ ਗਲ ਵੱਢ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਵਿਅਕਤੀ ਅਬਦੁੱਲਾਪੁਰ ਬਸਤ ਦੇ ਨੇੜੇ ਲੁਧਿਆਣਾ ਪੱਖੋਵਾਲ ਰੋਡ ਸਮਾਰਟ ਸਿਟੀ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਂ ਰਾਜੇਸ਼ ਸਿੰਗਲਾ ਮੰਦਰ ਹੈ।
ਉਹਨਾਂ ਨੂੰ ਤੁਰੰਤ ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਜਾਨ ਡਾਕਟਰਾਂ ਦੇ ਬਚਾ ਲਈ। ਡਾਕਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਪੁਨਰ ਜਨਮ ਹੋਇਆ ਹੈ, ਉਹਨਾਂ ਦੇ ਗਲੇ 'ਤੇ 60 ਟਾਂਕੇ ਲੱਗੇ ਹਨ। ਡਾਕਟਰ ਨੇ ਕਿਹਾ ਕਿ ਜੇਕਰ ਦੋ ਐਮ ਐਮ ਵੀ ਡੋਰ ਅੰਦਰ ਚੱਲੀ ਜਾਂਦੀ ਤਾਂ ਉਹਨਾਂ ਦੀ ਮੌਤ ਹੋ ਜਾਣੀ ਸੀ, ਡਾਕਟਰਾਂ ਨੇ ਬੜੀ ਮੁਸ਼ੱਕਤ ਦੇ ਨਾਲ ਉਹਨਾਂ ਦੀ ਜਾਨ ਬਚਾਈ ਹੈ।
ਇਹ ਵੀ ਪੜ੍ਹੋ: Sultanpur Lodhi News: ਅਜਿਹੇ ਥਾਂ 'ਤੇ ਮਿਲੀ ਨਵਜੰਮੇ ਬੱਚੇ ਦੀ ਲਾਸ਼, ਦੇਖ ਕੇ ਕੰਬ ਗਈ ਰੂਹ
ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਦੇ ਵਿੱਚ ਇਕਲੌਤੇ ਹਨ ਅਤੇ ਉਹਨਾਂ ਦਾ ਬੇਟਾ ਸਪੈਸ਼ਲ ਚਾਈਲਡ ਹੈ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਪਤਨੀ ਦੀ ਮੌਤ ਹੋਈ ਸੀ। ਰਾਜੇਸ਼ ਸਿੰਗਲਾ ਨੇ ਕਿਹਾ ਹੈ ਕਿ ਇਸ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab News: ਬਠਿੰਡਾ 'ਚ ਜਨੇਪੇ ਦੀ ਛੁੱਟੀ 'ਤੇ ਮਹਿਲਾ ਦੀ ਗਈ ਨੌਕਰੀ, ਜਾਣੋ ਪੂਰਾ ਮਾਮਲਾ