Punjab News:  ਮਰਿਆ ਸਮਝਿਆ ਬੰਦਾ ਜਦੋਂ 12 ਸਾਲ ਬਾਅਦ ਆਪਣੇ ਘਰ ਵਾਪਿਸ ਆ ਜਾਵੇ ਤਾਂ ਪਰਿਵਾਰ ਵਿੱਚ ਕੀ ਮਾਹੌਲ ਬਣ ਜਾਵੇਗਾ ਇਸਦਾ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ, ਐਸਾ ਹੀ ਕੁਝ ਹੋਇਆ ਬਟਾਲਾ ਦੇ ਪਿੰਡ ਮੁਲਿਆਵਾਲ ਦੇ ਪੂਰਨ ਸਿੰਘ ਦੇ ਪਰਿਵਾਰ ਨਾਲ ਹੋਇਆ।  ਪੂਰਨ ਸਿੰਘ ਦਾ ਭਰਾ ਰੂਪ ਸਿੰਘ ਜੋ 12 ਸਾਲ ਪਹਿਲਾਂ ਘਰੋਂ ਅਚਾਨਕ ਕੀਤੇ ਚਲਾ ਗਿਆ। 


COMMERCIAL BREAK
SCROLL TO CONTINUE READING

ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰੂਪ ਸਿੰਘ ਨਾ ਮਿਲਿਆ ਤੇ ਪਰਿਵਾਰ ਨੇ ਸਮੇਂ ਅਨੁਸਾਰ ਮੰਨ ਲਿਆ ਕੇ ਸ਼ਾਇਦ ਰੂਪ ਸਿੰਘ ਇਸ ਜਹਾਨ ਤੋਂ ਹੀ ਰੁਖ਼ਸਤ ਹੋ ਗਿਆ ਹੈ ਪਰ ਜਦੋਂ ਇਕ ਸਮਾਜ ਸੇਵੀ ਨੇ ਰੂਪ ਸਿੰਘ ਨੂੰ ਲੱਭਕੇ 12 ਸਾਲ ਬਾਅਦ ਪਰਿਵਾਰ ਹਵਾਲੇ ਕੀਤਾ ਤਾਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਭਰ ਆਈਆਂ ਅਤੇ ਖੁਸ਼ੀਆਂ ਸੰਭਾਲੀਆ ਨਹੀਂ  ਜਾ ਰਹੀਆਂ ਸਨ।


ਇਹ ਵੀ ਪੜ੍ਹੋ: Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਆਇਆ ਸੰਯੁਕਤ ਕਿਸਾਨ ਮੋਰਚਾ; 1 ਜੂਨ ਨੂੰ  ਪ੍ਰਦਰਸ਼ਨ ਦਾ ਕੀਤਾ ਐਲਾਨ

ਸਮਾਜ ਸੇਵੀ ਕੁੱਕੂਪਾਲ ਸਿੰਘ ਨੇ ਦੱਸਿਆ ਕਿ ਅਮ੍ਰਿਤਸਰ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ ਦੇ ਵਲੋਂ ਰੂਪ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਰੂਪ ਸਿੰਘ ਉਹਨਾਂ ਦੇ ਕੋਲ ਹੈ ਅਤੇ ਇਸਦਾ ਇਲਾਜ ਚਲ ਰਿਹਾ ਹੈ। ਅਗਰ ਕੋਈ ਇਸਦੇ ਪਰਿਵਾਰ ਦਾ ਪਤਾ ਲੱਗਾ ਸਕੇ ਤਾਂ ਰੂਪ ਸਿੰਘ ਨਾਲ ਮਿਲਾ ਦਿੱਤਾ ਜਾਵੇ। ਉਸ ਵੀਡੀਓ ਤੋਂ ਬਾਅਦ ਕੁੱਕੂਪਾਲ ਸਿੰਘ ਨੇ ਕਿਹਾ ਕਿ ਮੇਰੇ ਵੱਲੋਂ ਵੀਡੀਓ ਸਹਾਰੇ ਇਸਦੇ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਚਲਿਆ ਕੇ ਰੂਪ ਸਿੰਘ ਪਿੰਡ ਮੁਲਿਆਵਾਲ ਦਾ ਰਹਿਣ ਵਾਲਾ ਹੈ। ਫਿਰ ਰੂਪ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਦੇ ਹੋਏ ਰੂਪ ਸਿੰਘ ਨੂੰ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ।


ਉੱਥੇ ਹੀ ਰੂੂਪ ਸਿੰਘ ਜਿਸਦੀ ਦਿਮਾਗੀ ਹਾਲਾਤ ਵਿਗੜ ਗਈ ਸੀ ਪਰ ਇਲਾਜ ਤੋਂ ਬਾਅਦ ਹੁਣ ਠੀਕ ਹੈ। ਰੂਪ ਸਿੰਘ ਵੀ ਆਪਣੇ ਪਰਿਵਾਰ ਨੂੰ ਮਿਲਕੇ ਖੁਸ਼ ਦਿਖਾਈ ਦਿੱਤਾ ਅਤੇ ਰੂਪ ਸਿੰਘ ਦੇ ਭਰਾ ਪੂਰਨ ਸਿੰਘ ਅਤੇ ਭਰਜਾਈ ਸੁਰਿੰਦਰ ਕੌਰ ਦੀਆਂ ਅੱਖਾਂ ਵਿੱਚ ਅਥਰੂ ਅਤੇ ਚੇਹਰੇ ਤੇ ਖੁਸ਼ੀ ਸਾਫ ਤੌਰ ਉੱਤੇ ਗਵਾਹੀ ਭਰ ਰਹੇ ਸੀ ਕਿ ਉਹਨਾਂ ਨੂੰ ਰੂਪ ਸਿੰਘ ਨਾਲ ਮਿਲਕੇ ਕਿੰਨੀ ਖੁਸ਼ੀ ਹੋ ਰਹੀ ਸੀ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕੇ ਉਸ ਦੀ ਕਿਰਪਾ ਨਾਲ ਰੂਪ ਸਿੰਘ ਸਾਨੂੰ ਮਿਲ ਗਿਆ ਨਹੀਂ ਤਾਂ ਅਸੀਂ ਆਸ ਲਾਹ ਚੁੱਕੇ ਸੀ।


(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)