Punjab's Ludhiana News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੂੰ ਇੱਕ ਵਿਅਕਤੀ ਦੀ ਉਸਦੇ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਸੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੂੰ ਲਾਸ਼ ਮਿਲੀ ਤਾਂ ਉਸਦਾ ਗਲਾ ਵੱਢਿਆ ਹੋਇਆ ਸੀ ਅਤੇ ਨਾਲ ਹੀ ਉਸਦੇ ਗਲੇ ਦੇ ਅੰਦਰ ਦੀ ਹੱਡੀ ਵੀ ਦਿਖਾਈ ਦੇ ਰਹੀ ਸੀ। ਇਸ ਕਰਕੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਕਤਲ ਨਾਲ ਜੋੜ ਕੇ ਦੇਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹੈਬੋਵਾਲ 'ਚ ਵਾਪਰੀ ਹੈ। 


ਪੁਲਿਸ ਦੀ ਜਾਂਚ ਦੇ ਮੁਤਾਬਕ ਵਿਅਕਤੀ ਦੀ ਪਛਾਣ 50 ਸਾਲਾ ਮਨੋਜ ਵਜੋਂ ਹੋਈ ਹੈ ਅਤੇ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਤਲ ਸੀ। ਇਸ ਦੌਰਾਨ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇੱਕ ਤੇਜ਼ਧਾਰ ਹਥਿਆਰ ਨਾਲ ਮਨੋਜ ਦਾ ਗਲਾ ਰੇਤਿਆ ਗਿਆ ਹੈ। 


ਦੱਸਣਯੋਗ ਹੈ ਕਿ ਜ਼ਿਆਦਾਤਰ ਖੁਦਕੁਸ਼ੀਆਂ ਵਿੱਚ ਫਾਹਾ ਜਾਂ ਜ਼ਹਿਰੀਲਾ ਪਦਾਰਥ ਨਿਗਲਣ ਦੀਆਂ ਸੰਭਾਵਨਾਵਾਂ ਪਾਈਆਂ ਜਾਂਦੀਆਂ ਹਨ ਅਤੇ ਇਸ ਕਰਕੇ ਪੁਲਿਸ ਫ਼ਿਲਹਾਲ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।


ਦੱਸ ਦੇਈਏ ਕਿ ਇਹ ਘਟਨਾ ਹੈਬੋਵਾਲ ਦੀ ਅੰਗਰੇਜ਼ ਮਿੱਲ ਦੇ ਨੇੜੇ ਵਾਪਰੀ ਹੈ। ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਸਵੇਰੇ ਦੇ ਸਮੇਂ ਪਰਿਵਾਰਕ ਮੈਂਬਰ ਕਮਰੇ 'ਚ ਗਏ ਤਾਂ ਉਨ੍ਹਾਂ ਨੂੰ ਖੂਨ 'ਚ ਲੱਥਪੱਥ ਮਨੋਜ ਦੀ ਲਾਸ਼ ਮਿਲੀ।  ਜਿਵੇਂ ਉਨ੍ਹਾਂ ਨੇ ਮਨੋਜ ਦੀ ਲਾਸ਼ ਦੇਖੀ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।


ਹੋਰ ਪੜ੍ਰੋ: UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ 


ਪੁਲਿਸ ਮੁਤਾਬਕ ਮਾਮਲਾ ਸ਼ੱਕੀ ਹੈ ਇਸ ਕਰਕੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਹੁਣ ਪੁਲਿਸ ਰਿਪੋਰਟ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਪੁਲਿਸ ਵੱਲੋਂ ਇਸ ਮਾਮਲੇ ਬਾਰੇ ਕੋਈ ਬਿਆਨ ਦਿੱਤਾ ਜਾਵੇਗਾ।


ਹੋਰ ਪੜ੍ਰੋ: NRI ਨੌਜਵਾਨ ਨੇ ਲੱਖਾਂ ਰੁਪਏ ਕੋਲੋ ਲਗਾ ਕੇ ਬਦਲੀ ਪਿੰਡ ਦੀ ਨੁਹਾਰ, ਹਰ ਕੋਈ ਕਰ ਰਿਹਾ ਪ੍ਰਸ਼ੰਸ਼ਾ


(For more news related to Punjab's Ludhiana, stay tuned to Zee PHH)