UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ
Advertisement
Article Detail0/zeephh/zeephh1472811

UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ

ਇਹ ਮੁਦਾ ਪਿਛਲੇ ਮਹੀਨੇ ਇੰਡੋਨੇਸ਼ੀਆ ਵਿੱਚ G-20 summit ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਦੇ ਮੁੱਦਿਆਂ ਵਿੱਚ ਸ਼ਾਮਲ ਸੀ।

 

UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ

UK E-Visa news: ਲੰਡਨ ‘ਚ ਭਾਰਤੀ ਹਾਈ ਕਮਿਸ਼ਨ (Indian High Commission) ਵੱਲੋਂ ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਵੀਜ਼ਾ e-visa ਪ੍ਰਕਿਰਿਆ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ‘ਚ ਵੀਜ਼ੇ ਦੀ ਮੰਗ ਵੱਧ ਰਹੀ ਹੈ ਅਤੇ ਇਸ ਕਰਕੇ e-visa ਪ੍ਰਕਿਰਿਆ ਨੂੰ ਬਹਾਲ ਕਰਨ ਦੇ ਫੈਸਲੇ ਨੂੰ ਵਿਆਪਕ ਤੌਰ ‘ਤੇ ਸਵਾਗਤ ਕੀਤੇ ਜਾਣ ਦੀ ਉਮੀਦ ਲਗਾਈ ਜਾ ਰਹੀ ਹੈ।

ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਦਾ ਕਹਿਣਾ ਹੈ ਕਿ ਇਹ ਸੇਵਾ ਤੁਰੰਤ ਬਹਾਲ ਕੀਤੀ ਜਾਵੇਗੀ। ਇਸ ਦੀ ਪੁਸ਼ਟੀ ਲੰਡਨ ਵਿੱਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਇਸ ਦੇ ਮੁਤਾਬਕ ਇਸ ਹਫ਼ਤੇ ਤੋਂ ਬ੍ਰਿਟਿਸ਼ ਯਾਤਰੀ ਭਾਰਤ ਆਉਣ ਲਈ e-visa ਦੀ ਪ੍ਰਕਿਰਿਆ ਲਈ ਆਪਣਾ ਨਿਵੇਦਨ ਦੇ ਸਕਦੇ ਹਨ।  

ਫਿਲਹਾਲ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਵੀਜ਼ਾ ਵੈੱਬਸਾਈਟ ਜਲਦੀ ਹੀ e-visa ਅਰਜ਼ੀਆਂ ਨੂੰ ਸਵੀਕਾਰ ਕਰੇਗੀ। ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੁਰਾਈਸਵਾਮੀ ਨੇ ਕਿਹਾ ਕਿ "ਵੱਡੀ ਖ਼ਬਰ ਇਹ ਹੈ ਕਿ ਅਸੀਂ ਇੱਕ ਵਾਰ ਮੁੜ ਈ-ਵੀਜ਼ਾ ਸ਼ੁਰੂ ਕਰਨ ਜਾ ਰਹੇ ਹਾਂ।"

ਇਸ ਦੌਰਾਨ ਇਹ ਮੁੱਦਾ ਬ੍ਰਿਟਿਸ਼ ਸੰਸਦ ਵਿੱਚ ਉਠਾਇਆ ਗਿਆ ਹੈ। ਦੱਸ ਦਈਏ ਕਿ ਇਹ ਮੁਦਾ ਪਿਛਲੇ ਮਹੀਨੇ ਇੰਡੋਨੇਸ਼ੀਆ ਵਿੱਚ G-20 summit ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਦੇ ਮੁੱਦਿਆਂ ਵਿੱਚ ਸ਼ਾਮਲ ਸੀ।

ਹੋਰ ਪੜ੍ਹੋ: ਸ਼ਹਿਰੀ ਕਿਸਾਨਾਂ ਦੀ ਸੋਚ ਵੇਖ ਰਹਿ ਜਾਓਗੇ ਹੈਰਾਨ, ਐਪ ਰਾਹੀਂ ਘਰ- ਘਰ ਪਹੁੰਚਾ ਰਹੇ ਸਬਜ਼ੀਆਂ

UK 'ਚ E-Visa ਦੇ ਐਲਾਨ ਤੋਂ ਪਹਿਲਾਂ ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਕਈ ਫੈਸਲੇ ਲਏ ਗਏ। ਇਨ੍ਹਾਂ ਫੈਸਲਿਆਂ ਵਿੱਚ ਕੇਂਦਰੀ ਲੰਡਨ ਵਿੱਚ ਨਵਾਂ ਭਾਰਤੀ ਵੀਜ਼ਾ ਕੇਂਦਰ ਖੋਲ੍ਹਣ ਦੇ ਨਾਲ ਨਾਲ ‘ਘਰ ਵਿੱਚ ਵੀਜ਼ਾ’ ਦੀ ਸਹੂਲਤ ਨੂੰ ਸ਼ੁਰੂ ਕਰਨਾ ਸ਼ਾਮਲ ਹਨ। ਕੋਰੋਨਾ ਮਹਾਂਮਾਰੀ ਤੋਂ ਬਾਅਦ ਯੂਕੇ ਤੋਂ ਭਾਰਤ ਦੀ ਯਾਤਰਾ ਦੀ ਮੰਗ ਵੱਧ ਰਹੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ।

ਹੋਰ ਪੜ੍ਹੋ: ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ, 8 ਬੱਚਿਆਂ ਸਮੇਤ 34 ਲੋਕਾਂ ਦੀ ਹੋਈ ਮੌਤ

Trending news