Punjab News: ਭਾਰਤੀ ਸਰਹੱਦ `ਚ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ; ਜਾਣੋ ਕਿਵੇਂ
India-Pak Border: ਮੁਲਜ਼ਮ ਕੋਲੋਂ ਕੋਈ ਇਤਰਾਜ਼ਯੋਗ ਸਮੱਗਰੀ ਨਾ ਮਿਲਣ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਇਸ ਨਾਲ ਉਹ ਆਪਣੇ ਦੇਸ਼ ਪਰਤਣ ਦੇ ਯੋਗ ਹੋ ਗਿਆ।
India-Pak Border News: ਭਾਰਤ ਪਾਕਿਸਤਾਨ ਬਾਰਡਰ (India-Pak Border) ਤੋਂ ਆਏ ਦਿਨ ਨਵੀਆਂ ਅਤੇ ਡਰੋਨ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਅੱਜ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਭਾਰਤੀ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਫੜਿਆ ਗਿਆ ਹੈ। ਇਸ ਤੋਂ ਬਾਅਦ ਹੁਣ ਜਾਂਚ ਤੋਂ ਬਾਅਦ ਉਸ ਵਿਅਕਤੀ ਨੂੰ ਛੱਡ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) (BSF) ਨੇ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਇਹ ਘਟਨਾ ਫਿਰੋਜ਼ਪੁਰ ਸੈਕਟਰ ਦੇ ਨਾਲ ਲੱਗਦੇ ਸਰਹੱਦੀ (India-Pak Border) ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਵਾਪਰੀ।
ਇਹ ਵੀ ਪੜ੍ਹੋ: Punjab News: ਪੇਪਰ ਦੇ ਨੰਬਰ ਵਧਾਉਣ ਲਈ ਰਿਸ਼ਵਤ ਲੈਂਦੀ ਸੀ ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ, ਰੰਗੇ ਹੱਥੀਂ ਕਾਬੂ
ਬੀਐਸਐਫ ਅਧਿਕਾਰੀਆਂ (BSF) ਮੁਤਾਬਕ ਪਾਕਿਸਤਾਨੀ ਜ਼ੀਰਾ ਨੇੜੇ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਆ ਗਿਆ ਸੀ। ਪੁੱਛਗਿੱਛ ਦੌਰਾਨ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਪਾਕਿ ਰੇਂਜਰਾਂ ਨਾਲ ਫਲੈਗ ਮੀਟਿੰਗ ਤੋਂ ਬਾਅਦ ਉਕਤ ਨਾਗਰਿਕ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Parineeti Chopra Trolled: ਪਰੀਨਿਤੀ ਚੋਪੜਾ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ! ਜਾਣੋ ਵਜ੍ਹਾ
ਇਸ ਤੋਂ ਪਹਿਲਾਂ ਬੀਐਸਐਫ ਨੇ ਬੀਓਪੀ ਤੀਰਥ ਨੇੜੇ (India-Pak Border) ਤੋਂ ਵੀ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜਿਆ ਗਿਆ ਘੁਸਪੈਠੀਏ ਭਾਰਤੀ ਸਰਹੱਦ ਵਿੱਚ ਕੰਡਿਆਲੀ ਤਾਰ ਨੇੜੇ ਘੁੰਮ ਰਿਹਾ ਸੀ। ਇਸ ਦੀ ਪਛਾਣ ਗੁਲ ਰਹਿਮਾਨ ਪੁੱਤਰ ਅਹਿਮਰ ਖਾਨ ਵਾਸੀ ਪਿੰਡ ਮਲੰਗਕਲਾ ਪਾਕਿਸਤਾਨ ਵਜੋਂ ਹੋਈ ਸੀ।
ਜਵਾਨਾਂ ਨੂੰ ਮੁਲਜ਼ਮਾਂ ਕੋਲੋਂ ਇੱਕ ਸ਼ਨਾਖਤੀ ਕਾਰਡ, 10 ਰੁਪਏ ਦੀ ਪਾਕਿ ਕਰੰਸੀ, ਦੋ ਔਰਤਾਂ ਦੀਆਂ ਤਸਵੀਰਾਂ, ਇੱਕ ਸਿਮ ਕਾਰਡ, ਤਿੰਨ ਪੈਨ, ਜ਼ਰਦਾ ਦਾ ਇੱਕ ਪੈਕੇਟ ਮਿਲਿਆ ਸੀ। ਬੀਐਸਐਫ ਨੇ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਵਾਨਾਂ ਨੇ ਉਸ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ (India-Pak Border) ਵਿੱਚ ਦਾਖਲ ਹੁੰਦੇ ਦੇਖ ਕੇ ਘੇਰ ਲਿਆ ਅਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਪਾਕਿਸਤਾਨੀ ਕਰੰਸੀ, ਇੱਕ ਕੰਘੀ ਅਤੇ ਇੱਕ ਲਾਈਟਰ ਬਰਾਮਦ ਹੋਇਆ ਸੀ।