Punjab News: ਪੰਜਾਬ `ਚ ਵਾਪਰਿਆ ਵੱਡਾ ਹਾਦਸਾ! PNB ਦੇ ਕਰਮਚਾਰੀਆਂ ਦੀ ਗੱਡੀ ਨਹਿਰ `ਚ ਡਿੱਗੀ, 3 ਮੁਲਾਜ਼ਮਾਂ ਦੀ ਮੌਤ
Punjab Accident News: ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਕਾਰ ਨੂੰ ਨਹਿਰ `ਚ ਡਿੱਗਦੇ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਦੋ ਨੌਜਵਾਨ ਸੁਰਿੰਦਰ ਅਤੇ ਪ੍ਰਿੰਸ ਕਾਰ `ਚੋਂ ਉਤਰ ਕੇ ਬਾਹਰ ਆ ਗਏ। ਜਦਕਿ ਤਿੰਨ ਕਾਰ ਸਮੇਤ ਨਹਿਰ `ਚ ਰੁੜ੍ਹ ਗਏ। ਉੱਚ ਅਧਿਕਾਰੀਆਂ ਤੋਂ ਇਲਾਵਾ ਐਨ.ਡੀ.ਆਰ.ਐਫ ਅਤੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Punjab Accident News: ਪਠਾਨਕੋਟ ਦੇ ਮਾਧੋਪੁਰ ਵਿਖੇ ਐਤਵਾਰ ਦੇਰ ਸ਼ਾਮ ਇੱਕ ਐਸਯੂਵੀ ਕਾਰ ਦੁਆਬ ਨਹਿਰ ਵਿੱਚ ਡਿੱਗ ਗਈ। ਦੱਸ ਦੇਈਏ ਕਿ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ। ਇਨ੍ਹਾਂ 'ਚ ਦੋ ਲੋਕਾਂ ਦਾ ਬਚਾਅ ਹੋ ਗਿਆ ਪਰ ਤਿੰਨ ਲੋਕ ਨਦੀ ਵਿੱਚ ਵਹਿ ਗਏ। ਪੁਲਿਸ ਥਾਣਾ ਸੁਜਾਨਪੁਰ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀ ਹਨ। ਇੰਨ੍ਹਾਂ ਵਿੱਚੋਂ ਇੱਕ ਨੌਜਵਾਨ ਕਾਰ ਚਲਾਉਣਾ ਸਿੱਖ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ ਕਾਰ ਚਲਾ ਰਿਹਾ ਅਸ਼ੋਕ ਕੁਮਾਰ ਵਾਸੀ ਮਾਧੋਪੁਰ, ਚੰਡੀਗੜ੍ਹ ਦਾ ਰਹਿਣ ਵਾਲਾ, ਅਜੈ ਬਾਬੁਲ ਅਤੇ ਪਿੱਛੇ ਬੈਠਾ ਪਠਾਨਕੋਟ ਵਾਸੀ ਵਿਸ਼ਾਲ ਲਾਪਤਾ ਹਨ। ਜਦਕਿ ਕਾਰ ਦੇ ਪਿੱਛੇ ਬੈਠੇ ਸੁਰਿੰਦਰ ਸ਼ਰਮਾ ਵਾਸੀ ਅਲਵਰ ਜ਼ਿਲ੍ਹਾ ਰਾਜਸਥਾਨ ਅਤੇ ਪ੍ਰਿੰਸ ਰਾਜ ਵਾਸੀ ਵੈਸ਼ਾਲੀ ਬਿਹਾਰ ਵਾਲ-ਵਾਲ ਬਚ ਗਏ। ਸੁਜਾਨਪੁਰ ਥਾਣੇ ਦੇ ਐਡੀਸ਼ਨਲ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਸਾਰੇ ਪੰਜ ਮੁਲਾਜ਼ਮ ਕਾਰ ਵਿੱਚ ਸਵਾਰ ਸਨ। ਇੰਨ੍ਹਾਂ ਵਿੱਚੋਂ ਮਾਧੋਪੁਰ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਗੱਡੀ ਚਲਾਉਣਾ ਸਿੱਖ ਰਿਹਾ ਸੀ ਅਤੇ ਉਸ ਦੇ ਨਾਲ ਅਗਲੀ ਸੀਟ ’ਤੇ ਚੰਡੀਗੜ੍ਹ ਦਾ ਰਹਿਣ ਵਾਲਾ ਅਜੈ ਬਾਬੁਲ ਬੈਠਾ ਸੀ। ਅਚਾਨਕ ਕਾਰ ਬੇਕਾਬੂ ਹੋ ਕੇ ਯੂਬੀਡੀਸੀ ਨਹਿਰ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ: LPG Cylinder Price: ਲੋਕਾਂ ਨੂੰ ਵੱਡੀ ਰਾਹਤ ! ਕਮਰਸ਼ੀਅਲ ਸਿਲੰਡਰ ਹੋਏ ਸਸਤੇ; ਜਾਣੋ ਕੀਮਤ
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਕਾਰ ਨੂੰ ਨਹਿਰ 'ਚ ਡਿੱਗਦੇ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਦੋ ਨੌਜਵਾਨ ਸੁਰਿੰਦਰ ਅਤੇ ਪ੍ਰਿੰਸ ਕਾਰ 'ਚੋਂ ਉਤਰ ਕੇ ਬਾਹਰ ਆ ਗਏ। ਜਦਕਿ ਤਿੰਨ ਕਾਰ ਸਮੇਤ ਨਹਿਰ 'ਚ ਰੁੜ੍ਹ ਗਏ। ਉੱਚ ਅਧਿਕਾਰੀਆਂ ਤੋਂ ਇਲਾਵਾ ਐਨ.ਡੀ.ਆਰ.ਐਫ ਅਤੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਵੇਂ ਹੀ ਕਰੰਟ ਘਟੇਗਾ, ਗੋਤਾਖੋਰ ਨਹਿਰ ਵਿੱਚ ਉਤਰਣਗੇ ਅਤੇ ਬਚਾਅ ਕਾਰਜ ਸ਼ੁਰੂ ਕਰਨਗੇ।
ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨਹਿਰੀ ਵਿਭਾਗ ਨੂੰ ਪਾਣੀ ਬੰਦ ਕਰਨ ਲਈ ਕਿਹਾ ਗਿਆ, ਜਦਕਿ ਪੁਲਿਸ ਵੱਲੋਂ ਐਨਡੀਆਰਐਫ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਤਿੰਨਾਂ ਲਾਪਤਾ ਕਰਮਚਾਰੀਆਂ ਦਾ ਪਤਾ ਲਗਾਇਆ ਜਾ ਸਕੇ।