LPG Cylinder Price: ਲੋਕਾਂ ਨੂੰ ਵੱਡੀ ਰਾਹਤ ! ਕਮਰਸ਼ੀਅਲ ਸਿਲੰਡਰ ਹੋਏ ਸਸਤੇ; ਜਾਣੋ ਕੀਮਤ
Advertisement
Article Detail0/zeephh/zeephh1675299

LPG Cylinder Price: ਲੋਕਾਂ ਨੂੰ ਵੱਡੀ ਰਾਹਤ ! ਕਮਰਸ਼ੀਅਲ ਸਿਲੰਡਰ ਹੋਏ ਸਸਤੇ; ਜਾਣੋ ਕੀਮਤ

LPG Cylinder Price: ਪੈਟਰੋਲੀਅਮ ਕੰਪਨੀਆਂ ਨੇ ਅਪ੍ਰੈਲ ਤੋਂ ਬਾਅਦ ਮਈ 'ਚ ਵਪਾਰਕ LPG ਸਿਲੰਡਰ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ।

 

LPG Cylinder Price:  ਲੋਕਾਂ ਨੂੰ ਵੱਡੀ ਰਾਹਤ ! ਕਮਰਸ਼ੀਅਲ ਸਿਲੰਡਰ ਹੋਏ ਸਸਤੇ; ਜਾਣੋ ਕੀਮਤ

LPG Cylinder Price: ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ LPG ਗੈਸ ਸਿਲੰਡਰ ਦੀਆਂ ਕੀਮਤਾਂ 'ਤੇ ਵੱਡੀ ਰਾਹਤ ਦਿੱਤੀ ਹੈ। ਕੰਪਨੀਆਂ ਨੇ 1 ਮਈ ਤੋਂ ਕਮਰਸ਼ੀਅਲ ਰਸੋਈ ਸਿਲੰਡਰ ਦੀਆਂ ਕੀਮਤਾਂ 'ਚ 171.50 ਰੁਪਏ ਦੀ ਕਟੌਤੀ ਕੀਤੀ ਹੈ। ਅੱਜ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price)1856.50 ਰੁਪਏ ਹੋ ਗਈ ਹੈ। 

ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 91.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਵਪਾਰਕ ਰਸੋਈ ਗੈਸ ਸਿਲੰਡਰ ਦੋ ਮਹੀਨਿਆਂ 'ਚ 263 ਰੁਪਏ ਸਸਤਾ ਹੋ ਗਿਆ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲੀਅਮ ਕੰਪਨੀਆਂ ਰਸੋਈ ਗੈਸ ਦੀਆਂ ਨਵੀਆਂ ਕੀਮਤਾਂ ਤੈਅ ਕਰਦੀਆਂ ਹਨ।

ਇਹ ਵੀ ਪੜ੍ਹੋ: Salman Khan on Death Threats: ਸਲਮਾਨ ਖਾਨ ਨੇ ਧਮਕੀਆਂ ਮਿਲਣ 'ਤੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ

ਘਰੇਲੂ ਗੈਸ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਲਗਾਤਾਰ ਦੂਜੇ ਮਹੀਨੇ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਦੀ ਕੀਮਤ 1103 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ ਐਲਪੀਜੀ ਦੀ ਕੀਮਤ 1129 ਰੁਪਏ ਹੋਵੇਗੀ। ਮੁੰਬਈ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1102.50 ਰੁਪਏ ਹੋਵੇਗੀ। 

ਚੇਨਈ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1118.50 ਰੁਪਏ ਹੋਵੇਗੀ। ਪਿਛਲੀ ਵਾਰ ਮਾਰਚ ਮਹੀਨੇ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਇਹ ਬਦਲਾਅ ਮਹੀਨਿਆਂ ਬਾਅਦ ਐਲਪੀਜੀ ਸਿਲੰਡਰ ਵਿੱਚ ਵੀ ਦੇਖਣ ਨੂੰ ਮਿਲਿਆ। ਮਾਹਿਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ 'ਚ LPG ਦੀ ਕੀਮਤ 'ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਹ ਸਿਲੰਡਰ ਦੁਕਾਨਾਂ ਵਿੱਚ ਵਰਤਿਆ ਜਾਂਦਾ ਹੈ। ਹਾਲਾਂਕਿ ਘਰਾਂ 'ਚ ਵਰਤੇ ਜਾਣ ਵਾਲੇ 19 ਕਿਲੋ ਦੇ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Trending news