CM Bhagwant Mann News: ਪੰਜਾਬ ਵਿੱਚ ਇੰਨ੍ਹੀਂ ਦਿਨੀਂ ਆਪ ਸਰਕਾਰ ਦਾ ਆਮ ਆਦਮੀ ਮੁਹੱਲਾ ਕਲੀਨਿਕ (CM Bhagwant Mann)  ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮੰਡਵੀਆ ਨੇ ਪੰਜਾਬ ਸਰਕਾਰ 'ਤੇ ਹੈਲਥ ਐਂਡ ਵੈਲਨੈੱਸ ਸੈਂਟਰ ਸਕੀਮ ਦਾ ਨਾਂ ਬਦਲਣ ਦਾ ਦੋਸ਼ ਲਾਇਆ, ਉੱਥੇ ਹੀ ਉਨ੍ਹਾਂ ਵੱਲੋਂ ਹੈਲਥ ਐਂਡ ਵੈਲਨੈੱਸ ਸੈਂਟਰ ਸਕੀਮ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਦੀ ਗੱਲ ਕਹੀ ਗਈ। 


COMMERCIAL BREAK
SCROLL TO CONTINUE READING

ਦੂਜੇ ਪਾਸੇ ਪੰਜਾਬ ਦੇ ਗੁਰਦਾਸਪੁਰ ਬਟਾਲਾ ਤੋਂ (CM Bhagwant Mann)  ਆਮ ਆਦਮੀ ਕਲੀਨਿਕ ਨੂੰ ਲੈ ਕੇ ਅਨੌਖੀ ਹੀ ਖ਼ਬਰ ਸਾਹਮਣੇ ਆਈ ਹੈ। ਕਲੀਨਿਕ ਦੇ ਬਾਹਰ ਰੱਖੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਚੋਰੀ ਹੋ ਗਈ ਜੋ ਕਿ ਉਹ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਇਹ ਵੀ ਪੜ੍ਹੋ: India vs Australia Delhi Test: ਵਿਆਹਾਂ ਦੇ ਸੀਜ਼ਨ ਤੋਂ ਪ੍ਰੇਸ਼ਾਨ ਭਾਰਤੀ ਖਿਡਾਰੀ, ਨਹੀਂ ਮਿਲਿਆ ਖਿਡਾਰੀਆਂ ਨੂੰ ਰਹਿਣ ਲਈ ਹੋਟਲ !

ਦੱਸ ਦੇਈਏ ਕਿ 27 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann)  ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ 500 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਇੱਕ ਮਹੀਨਾ ਵੀ ਨਹੀਂ ਬੀਤਿਆ ਕਿ ਪੰਜਾਬ ਦੇ ਇੰਨ੍ਹਾਂ ਆਮ ਆਦਮੀ ਦੇ ਕਲੀਨਿਕਾਂ ਵਿੱਚੋਂ ਚੋਰੀ ਦੀਆਂ ਘਟਨਾਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। 


ਤਾਜ਼ਾ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਹੈ, ਜਿੱਥੇ ਕਲੀਨਿਕ ਦੇ ਬਾਹਰ ਲੱਗੀ ਸੀਐਮ ਭਗਵੰਤ ਮਾਨ ਦੀ ਫੋਟੋ ਲਾਪਤਾ ਹੋ ਗਈ ਸੀ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ  ਮੁੱਖ ਮੰਤਰੀ ਦੀ ਫੋਟੋ ਕਿਸੇ ਨੇ ਚੋਰੀ ਕਰ ਲਈ ਹੈ।  ਇਸ ਦੌਰਾਨ ਸ਼ੀਸ਼ੇ ਵੀ ਟੁੱਟੇ ਪਾਏ ਗਏ। ਘਟਨਾ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਆਮ ਆਦਮੀ ਕਲੀਨਿਕ ਦੇ ਸਟਾਫ ਨੇ ਮੰਗ ਕੀਤੀ ਕਿ ਇਨ੍ਹਾਂ ਕਲੀਨਿਕਾਂ ’ਤੇ ਚੌਕੀਦਾਰ ਤਾਇਨਾਤ ਕੀਤੇ ਜਾਣ। ਉਹੀ ਪੁਲਿਸ ਵੀ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਬਠਿੰਡਾ ਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।