Punjab's Sahnewal MLA Hardeep Singh Mundian relief to farmers news: ਹਾਲ ਹੀ ਵਿੱਚ ਪੰਜਾਬ 'ਚ ਪਏ ਬੇਮੌਸਮੀ ਮੀਂਹ ਕਰਕੇ ਕਈ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਸੀ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਕਿਸਾਨਾਂ ਦੀ ਮਦਦ ਲਈ ਇੱਕ ਵੱਖਰੀ ਪਹਿਲਕਦਮੀ ਕੀਤੀ ਹੈ।  
 
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫ਼ੰਡ ਚ ਦੇਣ ਦਾ ਐਲਾਨ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਪੰਜਾਬ ਵਿੱਚ ਲਗਾਤਾਰ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਯਾਨੀ ਵੀਰਵਾਰ ਨੂੰ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡਾਂ 'ਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ ਗਿਆ। 


ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਪਾਉਣ ਦੀ ਅਪੀਲ ਕਰਦੇ ਹਨ ਕਿਉਂਕਿ ਕਿਸਾਨਾਂ ਦਾ ਜਿਨ੍ਹਾਂ ਵੱਡਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨੀ ਤਾਂ ਮੁਸ਼ਕਿਲ ਹੈ ਪਰ ਇਸ ਘੜੀ 'ਚ ਸਰਕਾਰ ਅਤੇ ਵਿਧਾਇਕ ਕਿਸਾਨਾਂ ਦੇ ਨਾਲ ਖੜ੍ਹੇ ਹਨ। 


ਇਹ ਵੀ ਪੜ੍ਹੋ: Amritpal Singh News Update: ਕਿੱਥੇ ਹੈ ਅੰਮ੍ਰਿਤਪਾਲ ਸਿੰਘ? 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ


ਇਸ ਦੌਰਾਨ ਪਿੰਡਾਂ 'ਚ 50 ਤੋਂ 70 ਫੀਸਦੀ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤੱਕ 50 ਤੋਂ 70 ਫੀਸਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਜੇਕਰ ਭਲਕੇ ਜਾਂ ਆਉਂਦੇ ਦਿਨਾਂ ਚ ਮੁੜ ਤੋਂ ਮੀਂਹ ਪੈਂਦਾ ਹੈ ਤਾਂ ਇਹ ਨੁਕਸਾਨ 80 ਤੋਂ ਵਧੇਰੇ ਫੀਸਦੀ ਹੋ ਜਾਵੇਗਾ ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤਿਆਰ ਖੜੀਆਂ ਹਨ। 


ਇਹ ਵੀ ਪੜ੍ਹੋ: Operation Amritpal Singh: ਇਨੋਵਾ ਛੱਡ ਸਵਿਫਟ ਕਾਰ 'ਚ ਆਪਣੇ ਸਾਥੀ ਨਾਲ 'ਫ਼ਰਾਰ' ਹੋਇਆ ਅੰਮ੍ਰਿਤਪਾਲ ਸਿੰਘ!


(For more news apart from Punjab's Sahnewal MLA Hardeep Singh Mundian relief to farmers, stay tuned to Zee PHH)