Amritpal Singh Arrest Operation: ਅੰਮ੍ਰਿਤਪਾਲ ਇੱਕ ਵਾਰ ਫਿਰ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ। ਉਹ ਲੁਧਿਆਣਾ ਦੇ ਨੌਜਵਾਨਾਂ ਨਾਲ ਇਨੋਵਾ ਵਿੱਚ ਸਵਾਰ ਸੀ। ਅੰਮ੍ਰਿਤਪਾਲ ਨੈਸ਼ਨਲ ਹਾਈਵੇਅ ਦੀ ਬਜਾਏ ਅੰਦਰੂਨੀ ਰਸਤੇ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ।
Trending Photos
Amritpal Singh Arrest Operation: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਲਗਾਤਾਰ ਫਰਾਰ ਹੈ। ਜਦੋਂ ਪੁਲਿਸ ਨੂੰ ਉਸ ਦੀ ਹੁਸ਼ਿਆਰਪੁਰ 'ਚ ਮੌਜੂਦਗੀ ਦਾ ਪਤਾ ਲੱਗਾ ਤਾਂ ਇੱਕ ਪਲ ਲਈ ਲੱਗਦਾ ਸੀ ਕਿ ਉਹ ਫੜਿਆ ਜਾਵੇਗਾ ਪਰ ਇੱਕ ਵਾਰ ਫਿਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਉਹ ਹੁਸ਼ਿਆਰਪੁਰ ਤੋਂ ਜਲੰਧਰ ਜਾਂ ਕਪੂਰਥਲਾ ਜਾ ਸਕਦਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਫਗਵਾੜਾ ਰੋਡ 'ਤੇ ਸਥਿਤ ਪਿੰਡ ਮਰਣਾਈਆਂ 'ਚ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਹੁਣ ਪੰਜਾਬ ਪੁੁਲਿਸ ਨੂੰ ਸਫੇਦ ਰੰਗ ਦੀ ਮਾਰੂਤੀ ਸਵਿਫਟ ਕਾਰ ਦੀ ਤਲਾਸ਼ ਹੈ। ਮਾਰੂਤੀ ਸਵਿਫਟ ਕਾਰ ਦਾ ਆਖਰੀ ਨੰਬਰ 9168 ਹੀ ਮਿਲਿਆ ਹੈ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ! ਕਿਸਾਨਾਂ ਦੀ ਮੁੜ ਵਧੀ ਚਿੰਤਾ
ਪੁਲਿਸ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਸਿੰਘ (Amritpal Singh)ਅਤੇ ਉਸ ਦਾ ਸਾਥੀ ਪਿੰਡ ਮਰਣਾਈਆਂ ਤੋਂ ਇਨੋਵਾ ਗੱਡੀ ਛੱਡ ਕੇ ਸਵਿਫਟ ਕਾਰ ਵਿੱਚ ਫਰਾਰ ਹੋ ਗਏ ਹਨ। ਜ਼ਿਕਰਯੋਗ ਹੈ ਕਿ 28 ਮਾਰਚ ਦੀ ਸ਼ਾਮ ਕਰੀਬ ਅੱਠ ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦਾ ਸਾਥੀ ਇਨੋਵਾ ਗੱਡੀ ਵਿੱਚ ਹੁਸ਼ਿਆਰਪੁਰ ਫਗਵਾੜਾ ਰੋਡ ਵੱਲ ਜਾ ਰਹੇ ਸਨ ਅਤੇ ਪੁਲਿਸ ਦੀ ਗੱਡੀ ਉਹਨਾਂ ਦਾ ਪਿੱਛਾ ਕਰ ਰਹੀ ਸੀ।
ਜਦੋਂ ਇਹ ਭਗੌੜੇ ਪਿੰਡ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਨੇ ਗੱਡੀ ਨੂੰ ਪਿੰਡ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਰਸਤਾ ਬੰਦ ਹੋਣ ਕਾਰਨ ਇਹ ਗੱਡੀ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਕੋਲ ਛੱਡ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: Honeypreet video with Ram Rahim: ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਸਵੇਰ ਦੀ ਸੈਰ ਕਰਦੇ ਆਏ ਨਜ਼ਰ
ਪੁਲਿਸ ਦੀ ਪੂਰੀ ਟੀਮ ਅੰਮ੍ਰਿਤਪਾਲ ਸਿੰਘ (Amritpal Singh)ਅਤੇ ਉਸਦੇ ਸਾਥੀ ਦੀ ਭਾਲ ਕਰ ਰਹੀ ਸੀ, ਹੁਣ ਪੁਲਿਸ ਨੂੰ ਅਜਿਹੀ ਸੂਚਨਾ ਮਿਲੀ ਹੈ ਕਿ ਇੱਥੋਂ ਰਵਾਨਾ ਹੋ ਕੇ ਅੰਮ੍ਰਿਤਪਾਲ ਸਿੰਘ ਅਤੇ ਉਸਦਾ ਸਾਥੀ ਉਪਰੋਕਤ ਨੰਬਰ ਵਾਲੀ ਸਵਿਫ਼ਟ ਕਾਰ ਵਿੱਚ ਫ਼ਰਾਰ ਹੋ ਗਏ ਹਨ, ਹਾਲਾਂਕਿ 28 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਹੁਸ਼ਿਆਰਪੁਰ ਅਤੇ ਇਸਦੇ ਆਸਪਾਸ ਜਲੰਧਰ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਚਾਰ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਜਾਰੀ ਹੈ। ਜ਼ੀ ਮੀਡੀਆ ਨੈੱਟਵਰਕ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਹੈ।
(ਅਸਰਾਰ ਅਹਿਮਦ ਦੀ ਰਿਪੋਰਟ)