Punjab News: ਪੰਜਾਬ ਪੁਲਿਸ (Punjab police) ਵੱਲੋਂ ਲਗਾਤਾਰ ਪੰਜਾਬ ਵਿੱਚ ਅਪਰਾਧਿਕ ਅਤੇ ਗੈਰ ਸਮਾਜਿਕ ਗਤੀਵਿਧੀਆਂ ਕਰਨ ਵਾਲੇ ਖਿਲਾਫ਼ ਵੱਡੀ ਮੁਹਿੰਮ ਤਹਿਤ ਲਗਾਤਾਰ ਦੋਸ਼ੀਆਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾ ਰਿਹਾ ਹੈ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੇ ਅਫਸਰਾਂ ਨੂੰ ਸਨਮਾਨਤ ਕਰ ਉਨ੍ਹਾਂ ਦੀ ਹੌਸਲਾ-ਅਫਜ਼ਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਡਿਊਟੀ ਹੋਰ ਵੀ ਵਧੀਆ ਢੰਗ ਨਾਲ ਨਿਭਾਉਣ। 


COMMERCIAL BREAK
SCROLL TO CONTINUE READING

ਇਸੇ ਕੜੀ ਤਹਿਤ ਅੱਜ ਮੋਗਾ ਪੁਲਿਸ (Moga police)  ਲਾਈਨ ਵਿਖੇ ਹੋਈ ਪਰੇਡ ਦੌਰਾਨ ਐਸਐਸਪੀ ਮੋਗਾ ਜੇ ਐਲਨਚੇਲੀਅਨ ਨੇ ਆਪਣੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਆਪਣੀਆਂ ਵਧੀਆ ਸੇਵਾਵਾਂ ਦਿੰਦਿਆਂ ਹੋਈਆਂ ਡੀਜੀਪੀ ਡਿਸਕ ਅਤੇ ਸਰਟੀਫਿਕੇਟ ਦੇ ਕੇ ਆਪਣੇ ਕਰਮਚਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।


ਐਸ ਐਸ ਪੀ ਮੋਗਾ ਨੇ ਦੱਸਿਆ ਕਿ ਮਾਨਯੋਗ ਡੀ ਜੀ ਪੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਸੂਬੇ ਦੀ ਪੁਲਿਸ ਵੱਲੋਂ ਲਗਾਤਾਰ ਅਪਰਾਧਿਕ ਗਤੀਵਿਧੀਆਂ ਤੇ ਲਗਾਮ ਕਸਦੇ ਹੋਏ ਸੂਬੇ ਨੂੰ ਕਰਾਇਮ ਫ੍ਰੀ ਕਰਨ ਦੇ ਉਦੇਸ਼ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ। 


ਇਹ ਵੀ ਪੜ੍ਹੋ: Punjab News: ਭਾਰੀ ਬਾਰਿਸ਼ ਕਾਰਨ ਅਨੰਦਪੁਰ ਸਾਹਿਬ ਹੋਇਆ ਜਲ ਮਗਨ, ਵੇਖੋ ਤਸਵੀਰਾਂ

ਐਸਪੀ ਨੇ ਦੱਸਿਆ ਕਿ ਅੱਜ ਮੋਗਾ ਦੀ ਪੁਲਿਸ (Moga police) ਲਾਈਨ ਵਿੱਖੇ ਉਨ੍ਹਾਂ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਦਿਨ ਰਾਤ ਇੱਕ ਕਰ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


ਐੱਸਐਸਪੀ ਨੇ ਦੱਸਿਆ ਕਿ ਅੱਜ ਜਨਾਬਿ ਕਰਮਚਾਰੀ ਨੂੰ ਸਨਮਾਨਤ ਕੀਤਾ ਗਿਆ ਹੈ ਉਸ ਨਾਲ ਦੂਜੇ ਕਰਮਚਾਰੀਆਂ ਨੂੰ ਵੀ ਸੇਧ ਮਿਲੇਗੀ ਅਤੇ ਉਹ ਵੀ ਆਪਣੀ ਡਿਉਟੀ ਤਨਦੇਹੀ ਨਾਲ ਨਿਭੌਣਗੇ ਤਾਂ ਜੋ ਅਗਲੀ ਵਾਰ ਉਹ ਇਹ ਇਨਾਮ ਹਾਸਿਲ ਕਰ ਸਕਣ। ਐਸ ਐਸ ਪੀ ਮੋਗਾ ਨੇ ਪੁਰਸਕਾਰ ਹਾਸਿਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੱਤੀ।


ਡੀਐਸਪੀ ਹਰਿੰਦਰ ਸਿੰਘ, ਰੀਡਰ ਐਸਐਸਪੀ ਕਰਨਜੀਤ ਸਿੰਘ, ਸੀਆਈਏ ਬਾਘਾਪੁਰਾਣਾ ਇੰਚਾਰਜ ਦਲਜੀਤ ਬਰਾੜ, ਸੀਆਈਏ ਮਹਿਣਾ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਥਾਣਾ ਮੁਖੀ ਸਿਟੀ ਸਾਊਥ ਅਮਨਦੀਪ ਕਮਬੋਜ਼ ਅਤੇ ਸੀਆਈਏ ਦੇ 4 ਹੋਰਾਂ ਨੂੰ ਸਨਮਾਨਿਤ ਕੀਤਾ ਗਿਆ।


ਇਹ ਵੀ ਪੜ੍ਹੋ: Kasauli Landslide News: ਕਸੌਲੀ 'ਚ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ, 3 ਇਮਾਰਤਾਂ ਨੁਕਸਾਨੀਆਂ, ਲੱਖਾਂ ਦਾ ਨੁਕਸਾਨ


​(ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ)