Sukhbir vs Bhagwant news: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਹੈ। ਮੁੱਖ ਮੰਤਰੀ ਮਾਨ ਦੇ ਖ਼ਿਲਾਫ਼ ਸੁਖਬੀਰ ਬਾਦਲ ਵੱਲੋਂ 1 ਕਰੋੜ ਦਾ ਦਾਅਵਾ ਪੇਸ਼ ਕੀਤਾ ਹੈ।


COMMERCIAL BREAK
SCROLL TO CONTINUE READING

ਅੱਜ ਅਦਾਲਤ ਵਿੱਚ ਕੇਸ ਦਾਇਰ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਬਾਦਲ ਪਰਿਵਾਰ ਖ਼ਿਲਾਫ਼ ਝੂਠ ਬੋਲੇ ਹਨ, ਜਿਸ ਬਾਰੇ ਮੈਂ ਨੋਟਿਸ ਦਿੱਤਾ ਪਰ ਕੋਈ ਜੁਵਾਬ ਨਾ ਆਉਣ 'ਤੇ ਅੱਜ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਮੁੱਖ ਮੰਤਰੀ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ । ਉਨ੍ਹਾਂ ਨੇ ਸੀਐੱਮ ਵੱਲੋਂ ਹਰ ਪੇਸ਼ੀ 'ਤੇ ਪੇਸ਼ ਹੋਣ ਦੀ ਆਖੀ ਗੱਲ ਦਾ ਸੁਆਗਤ ਵੀ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਉਹ ਮੁਕਤਸਰ ਸਾਹਿਬ ਆਉਣ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਲੋਕਾਂ ਨੂੰ ਫੰਡ ਦੇ ਗੱਫੇ ਵੰਡ ਤਾਂ ਜੋ ਉਨ੍ਹਾਂ ਦੇ ਮੁਕਤਸਰ ਆਉਣ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੇ। 


ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਸੁਖਬੀਰ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰਦਿਆ ਕਿਹਾ ਕਿ ਉਹ ਹਰ ਹਫ਼ਤੇ ਸੁਖਬੀਰ ਬਦਾਲ ਵੱਲੋਂ ਦਰਜ ਕਰਵਾਏ ਕੇਸ ਵਿੱਚ ਸੁਣਵਾਈ ਲਈ ਮੁਕਤਸਰ ਸਾਹਿਬ ਜਾਣਗੇ ਅਤੇ ਬਾਦਲ ਪਰਿਵਾਰ ਦੀਆਂ ਸੁਖ ਵਿਲਾਸ ਤੋਂ ਲੈ ਕੇ ਅਮਰੀਕਾ ਵਿੱਚ ਪਾਰਕਿੰਗਾਂ ਸਮੇਤ ਹੋਰਬੇਨਾਮੀ ਜਾਇਦਾਦਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ "ਮੇਰੇ ਲਈ ਇਹ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। 


ਇਹ ਵੀ ਪੜ੍ਹੋ: Navjot Singh Sidhu News: ਸ਼ਾਇਰਾਨਾ ਢੰਗ 'ਚ ਤੰਜ਼ ਕੱਸਣ ਮਗਰੋਂ ਸਿੱਧੂ ਦੇਵੇਂਦਰ ਯਾਦਵ ਨਾਲ ਮੀਟਿੰਗ ਲਈ ਪੁੱਜੇ


ਦੱਸ ਦਈਏ ਕਿ ਇੱਕ ਨਵੰਬਰ ਨੂੰ ਮੁੱਖ ਮੰਤਰੀ ਵੱਲੋਂ ਰੱਖੀ ਖੁੱਲ੍ਹੀ ਬਹਿਸ ਵਿੱਚ ਬਾਦਲ ਪਰਿਵਾਰ ਉੱਤੇ ਹਰਿਆਣਾ ਵਿੱਚ ਬਾਲਾਸਰ ਫਾਰਮ ਲਈ ਵਿਸ਼ੇਸ਼ ਨਹਿਰ ਬਣਾਉਣ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਬਾਦਲ ਨੇ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਆਖਿਆ ਸੀ। ਪਰ ਸੀਐੱਮ ਨੇ ਮੁਆਫੀ ਨਹੀਂ ਮੰਗੀ ਜਿਸ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਡੈਫਾਮੇਸ਼ਨ ਦਾ ਕੇਸ ਅੱਜ ਮੁਕਤਸਰ ਦੀ ਅਦਲਾਤ ਵਿੱਚ ਦਰਜ ਕਰ ਦਿੱਤਾ ਹੈ।  


ਇਹ ਵੀ ਪੜ੍ਹੋ: Bikram Majithia Summoned News: ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਜਾਰੀ, ਜਾਣੋ ਕਿਸ ਦਿਨ ਬੁਲਾਇਆ