Punjab news: ਪੰਜਾਬ ਦੇ ਬੰਗਾ ਥਾਣਾ ਸਦਰ ਦੇ ਪਿੰਡ ਭੌਰਾ ਵਿੱਚ 10 ਫਰਵਰੀ ਤੋਂ ਸ਼ੁਰੂ ਹੋ ਰਹੇ ਫੁੱਟਬਾਲ ਟੂਰਨਾਮੈਂਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ਰਾਰਤੀ ਅਨਸਰਾਂ ਨੇ ਸਟੇਡੀਅਮ ਦੀ ਕੰਧ 'ਤੇ ਕਾਰਤੂਸ ਟੰਗ ਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਧਮਕੀ ਦਿੱਤੀ ਹੈ। ਕੰਧ 'ਤੇ ਲਿਖਿਆ ਹੈ ਕਿ ਮੈਚ ਕਰਵਾਉਣ ਦੀ ਜਿੰਮੇਵਾਰੀ ਜਿਹਨਾਂ ਨੇ ਲਈ ਸੀ। ਇਸ ਦੇ ਨਾਲ ਹੀ ਕਾਰਤੂਸ ਨੂੰ ਕਾਲੇ ਸਪਰੇਅ ਪੇਂਟ ਮਾਰ ਕੇ 'ਕਮੇਟੀ Te NRI' ਵੀ ਲਿਖਿਆ ਹੋਇਆ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: ਫਾਜ਼ਿਲਕਾ 'ਚ BSF ਦੀ ਵੱਡੀ ਕਾਰਵਾਈ; ਹੈਰੋਇਨ ਦੇ ਤਿੰਨ ਪੈਕਟ ਬਰਾਮਦ

ਬੰਗਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਬੰਧਕੀ ਕਮੇਟੀ ਨੇ ਇਸ ਸਬੰਧੀ ਕੋਈ ਲਿਖਤੀ ਰਿਪੋਰਟ ਦਰਜ ਨਹੀਂ ਕਰਵਾਈ ਹੈ। ਪਿੰਡ ਦੇ ਸਰਪੰਚ ਰਣਜੀਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਐਨਆਰਆਈ ਅਤੇ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਸਾਲ 10 ਤੋਂ 15 ਫਰਵਰੀ ਤੱਕ ਟੂਰਨਾਮੈਂਟ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।