ਫਾਜ਼ਿਲਕਾ 'ਚ BSF ਦੀ ਵੱਡੀ ਕਾਰਵਾਈ; ਹੈਰੋਇਨ ਦੇ ਤਿੰਨ ਪੈਕਟ ਬਰਾਮਦ
Advertisement
Article Detail0/zeephh/zeephh1558856

ਫਾਜ਼ਿਲਕਾ 'ਚ BSF ਦੀ ਵੱਡੀ ਕਾਰਵਾਈ; ਹੈਰੋਇਨ ਦੇ ਤਿੰਨ ਪੈਕਟ ਬਰਾਮਦ

Punjab News: ਬੀਐਸਐਫ ਪੰਜਾਬ ਫਰੰਟੀਅਰ ਅਨੁਸਾਰ ਜ਼ਬਤ ਕੀਤੇ ਗਏ ਪੈਕਟਾਂ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੈ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

 

ਫਾਜ਼ਿਲਕਾ 'ਚ BSF ਦੀ ਵੱਡੀ ਕਾਰਵਾਈ; ਹੈਰੋਇਨ ਦੇ ਤਿੰਨ ਪੈਕਟ ਬਰਾਮਦ

Punjab News: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।  ਆਏ ਦਿਨ ਡਰੋਨ ਰਾਹੀਂ ਸਾਮਾਨ ਜਿਵੇ ਹੈਰੋਇਨ ਅਤੇ ਨਸ਼ਾ ਮਿਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਹੈ।  ਇਸ ਵਿਚਾਲੇ ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਇਸ ਦੌਰਾਨ ਬੀਐਸਐਫ ਪੰਜਾਬ ਫਰੰਟੀਅਰ ਨੇ 4 ਫਰਵਰੀ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਚਿੱਟੇ ਰੰਗ ਦੇ ਪੋਲੀਥੀਨ ਵਿੱਚ ਲਪੇਟੇ 2.256 ਕਿਲੋ ਵਜ਼ਨ ਦੇ ਤਿੰਨ ਪੈਕੇਟ ਬਰਾਮਦ ਕੀਤੇ। ਬੀਐਸਐਫ ਪੰਜਾਬ ਫਰੰਟੀਅਰ ਅਨੁਸਾਰ ਪੈਕਟਾਂ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੈ ਅਤੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਪਾਈ ਬਹੁਤ ਹੀ ਛੋਟੀ ਡਰੈੱਸ, ਪੈਰ ਦੇਖ ਕੇ ਲੋਕ ਨੇ ਦਿੱਤਾ ਇਹ ਰਿਐਕਸ਼ਨ

ਇਸ ਤੋਂ ਪਹਿਲਾਂ 3 ਫਰਵਰੀ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੇ ਇੱਕ ਪਾਕਿਸਤਾਨੀ ਡਰੋਨ ਨੂੰ ਢੇਰ ਕਰ ਦਿੱਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਾਨਵ ਰਹਿਤ ਡਰੋਨ ਨੂੰ ਸੂਬੇ ਦੇ ਅੰਮ੍ਰਿਤਸਰ ਸੈਕਟਰ ਵਿੱਚ ਸਰਹੱਦੀ ਚੌਕੀ ਰੀਅਰ ਕੱਕੜ ਨੇੜੇ ਤੜਕੇ ਕਰੀਬ 2.30 ਵਜੇ ਡੇਗ ਦਿੱਤਾ ਗਿਆ।

ਇਹ ਡਰੋਨ ਸਵੇਰੇ ਸਰਹੱਦੀ ਵਾੜ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲਾਈਨ ਦੇ ਵਿਚਕਾਰ ਬਰਾਮਦ ਕੀਤਾ ਗਿਆ ਸੀ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਕਵਾਡਕਾਪਟਰ ਦੇ ਨਾਲ ਸ਼ੱਕੀ ਹੈਰੋਇਨ ਵਾਲਾ ਤਿੰਨ ਕਿਲੋਗ੍ਰਾਮ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ।

Trending news